ਲਹਿੰਬਰ ਹੁਸੈਨਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਖੇਤਾਂ ‘ਚ ਸਿੱਟੇ ਚੁਗ ਕੇ ਬਿਤਾਇਆ ਬਚਪਨ

ਘਰ ਦੇ ਗੁਜ਼ਾਰੇ ਲਈ ਉਹ ਵਾਢੀ ਵੇਲੇ ਖੇਤਾਂ ਚੋਂ ਸਿੱਟੇ ਚੁਗਣ ਦੇ ਲਈ ਜਾਂਦੇ ਹੁੰਦੇ ਸਨ । ਕਈ ਵਾਰ ਤਾਂ ਉਹ ਆਪਣੀਆਂ ਖਾਹਿਸ਼ਾ ਮਾਰ ਲੈਂਦੇ ਸਨ। ਪਰ ਕਈ ਵਾਰ ਸਿੱਟੇ ਚੁਗ ਕੇ ਜਦੋਂ ਉਨ੍ਹਾਂ ਸਿੱਟਿਆਂ ਨੂੰ ਛੱਟ ਕੇ ਪੈਸੇ ਇੱਕਠੇ ਕਰਦੇ ਹੁੰਦੇ ਸਨ ਅਤੇ ਜਦੋਂ ਕਦੇ ਬਹੁਤ ਦਿਲ ਕਰਦਾ ਸੀ ਤਾਂ ਇਨ੍ਹਾਂ ਪੈਸਿਆਂ ਚੋਂ ਕੁਲਫੀ ਖਾ ਲੈਂਦੇ ਸਨ ।

By  Shaminder April 30th 2024 08:00 AM

ਲਹਿੰਬਰ ਹੁਸੈਨਪੁਰੀ (Lehmber Hussainpuri) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਕਿ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ ।ਲਹਿੰਬਰ ਹੁਸੈਨਪੁਰੀ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ। ਉਨ੍ਹਾਂ ਦਾ ਜਨਮ ਅਪ੍ਰੈਲ 1977 ‘ਚ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਹੋਇਆ ਸੀ। ਪਰ ਜਨਮ ਤੋਂ ਬਾਅਦ ਉਹ ਪੰਜਾਬ ਦੇ ਜਲੰਧਰ ਸ਼ਹਿਰ ਦੇ ਕੋਲ ਆ ਕੇ ਵੱਸ ਗਏ ਸਨ । 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਵੈਨਕੁਵਰ ‘ਚ ਹੋਏ ਸ਼ੋਅ ਦੌਰਾਨ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੰਸਰਟ ‘ਚ ਲਿਆ ਭਾਗ, ਸਟੇਡੀਅਮ ਦੇ ਜਨਰਲ ਮੈਨੇਜਰ ਨੇ ਕੀਤਾ ਸਨਮਾਨਿਤ
ਸੰਘਰਸ਼ਾਂ ‘ਚ ਬੀਤੀ ਜ਼ਿੰਦਗੀ 

ਲਹਿੰਬਰ ਹੁਸੈਨਪੁਰੀ ਦੀ ਨਿੱਜੀ ਜ਼ਿੰਦਗੀ ਕਾਫੀ ਸੰਘਰਸ਼ਾਂ ਭਰੀ ਰਹੀ ਹੈ।ਉਨ੍ਹਾਂ ਨੇ ਇੱਕ ਵਾਰ ਪੀਟੀਸੀ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਚਾਰ ਭਰਾ ਸਨ ਅਤੇ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਖੁਦ ਹੀ ਰੋਟੀ ਬਨਾਉਣੀ ਪੈਂਦੀ ਸੀ ।


ਘਰ ਦੇ ਗੁਜ਼ਾਰੇ ਲਈ ਉਹ ਵਾਢੀ ਵੇਲੇ ਖੇਤਾਂ ਚੋਂ ਸਿੱਟੇ ਚੁਗਣ ਦੇ ਲਈ ਜਾਂਦੇ ਹੁੰਦੇ ਸਨ । ਕਈ ਵਾਰ ਤਾਂ ਉਹ ਆਪਣੀਆਂ ਖਾਹਿਸ਼ਾ ਮਾਰ ਲੈਂਦੇ ਸਨ। ਪਰ ਕਈ ਵਾਰ ਸਿੱਟੇ ਚੁਗ ਕੇ ਜਦੋਂ ਉਨ੍ਹਾਂ ਸਿੱਟਿਆਂ ਨੂੰ ਛੱਟ ਕੇ ਪੈਸੇ ਇੱਕਠੇ ਕਰਦੇ ਹੁੰਦੇ ਸਨ ਅਤੇ ਜਦੋਂ ਕਦੇ ਬਹੁਤ ਦਿਲ ਕਰਦਾ ਸੀ ਤਾਂ ਇਨ੍ਹਾਂ ਪੈਸਿਆਂ ਚੋਂ ਕੁਲਫੀ ਖਾ ਲੈਂਦੇ ਸਨ । ਆਪਣੇ ਬਾਲਪਣ ਦੇ ਸੰਘਰਸ਼ ਨੂੰ ਯਾਦ ਕਰਕੇ ਅੱਜ ਵੀ ਉਹ ਭਾਵੁਕ ਹੋ ਜਾਂਦੇ ਹਨ। 

View this post on Instagram

A post shared by Lehmber Hussainpuri (@lehmberhussainpuri)


ਲਹਿੰਬਰ ਹੁਸੈਨਪੁਰੀ ਦਾ ਵਰਕ ਫ੍ਰੰਟ 

ਲਹਿੰਬਰ ਹੁਸੈਨਪੁਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ‘ਮਣਕੇ’, ‘ਮਿੱਤਰਾਂ ਦੀ ਜਾਨ’, ‘ਜੇ ਜੱਟ ਵਿਗੜ ਗਿਆ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਉਹ ਗਾਇਕੀ ਦੇ ਖੇਤਰ ‘ਚ ਲਗਾਤਾਰ ਸਰਗਰਮ ਹਨ ਅਤੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

View this post on Instagram

A post shared by Nirmal Sidhu (@nirmalsidhumusic)





Related Post