ਜੈਨੀ ਜੌਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੰਡਸਟਰੀ ਦੇ ਰਵੱਈਏ ਕਾਰਨ ਹੋ ਗਈ ਸੀ ਡਿਪ੍ਰੈਸ਼ਨ ਦੀ ਸ਼ਿਕਾਰ
ਜੈਨੀ ਜੌਹਲ ਨੂੰ ਇੰਡਸਟਰੀ ‘ਚ ਸਥਾਪਿਤ ਹੋਣ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ ਸੀ ਅਤੇ ਇੱਕ ਸਮਾਂ ਤਾਂ ਅਜਿਹਾ ਵੀ ਆਇਆ ਸੀ ਕਿ ਉਹ ਡਿਪ੍ਰੈਸ਼ਨ ‘ਚ ਵੀ ਚਲੀ ਗਈ ਸੀ ।
ਗਾਇਕਾ ਜੈਨੀ ਜੌਹਲ (Jenny Johal) ਦਾ ਅੱਜ ਜਨਮ ਦਿਨ (Birthday) ਹੈ। ਉਸ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਸਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਜੋ ਕਿ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ । ਜੈਨੀ ਜੌਹਲ ਜਲੰਧਰ ਦੀ ਜੰਮਪਲ ਹੈ ਅਤੇ ਉਸ ਨੂੰ ਆਪਣੇ ਜੱਦੀ ਸ਼ਹਿਰ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ।ਉਸ ਦਾ ਕਹਿਣਾ ਹੈ ਕਿ ਉਸ ਦਾ ਮੋਹਾਲੀ ਜਾਂ ਚੰਡੀਗੜ੍ਹ ‘ਚ ਕਦੇ ਵੀ ਦਿਲ ਨਹੀਂ ਲੱਗਦਾ ।ਹਾਲਾਂਕਿ ਸਾਰੀ ਇੰਡਸਟਰੀ ਉੱਥੇ ਹੀ ਹੈ, ਪਰ ਉਹ ਆਪਣੇ ਕੰਮ ਦੇ ਸਿਲਸਿਲੇ ‘ਚ ਕਦੇ ਉੱਥੇ ਜਾਂਦੀ ਵੀ ਹੈ ਤਾਂ ਤੁਰੰਤ ਰਿਕਾਰਡਿੰਗ ਕਰਕੇ ਵਾਪਸ ਆ ਜਾਂਦੀ ਹੈ। ਕਿਉਂਕਿ ਉਸ ਦਾ ਉੱਥੇ ਦਿਲ ਨਹੀਂ ਲੱਗਦਾ ।
ਹੋਰ ਪੜ੍ਹੋ : ਇਸ ਅਦਾਕਾਰਾ ਦੇ ਪਿਆਰ ‘ਚ ਪਾਗਲ ਸੀ ਤਿੰਨ ਵਿਆਹ ਕਰਵਾਉਣ ਵਾਲਾ ਇਹ ਬਾਲੀਵੁੱਡ ਅਦਾਕਾਰ, ਧੀ ਦੀ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ
ਇੰਡਸਟਰੀ ਦੇ ਰਵੱਈਏ ਕਾਰਨ ਡਿਪ੍ਰੈਸ਼ਨ ‘ਚ ਚਲੀ ਗਈ ਸੀ ਗਾਇਕਾ
ਜੈਨੀ ਜੌਹਲ ਨੂੰ ਇੰਡਸਟਰੀ ‘ਚ ਸਥਾਪਿਤ ਹੋਣ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ ਸੀ ਅਤੇ ਇੱਕ ਸਮਾਂ ਤਾਂ ਅਜਿਹਾ ਵੀ ਆਇਆ ਸੀ ਕਿ ਉਹ ਡਿਪ੍ਰੈਸ਼ਨ ‘ਚ ਵੀ ਚਲੀ ਗਈ ਸੀ । ਜਿਸ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਨਾਲ ਗੱਲਬਾਤ ਕੀਤੀ ਅਤੇ ਗਾਇਕ ਦੀ ਹੱਲਾਸ਼ੇਰੀ ਤੋਂ ਬਾਅਦ ਉਹ ਡਿਪ੍ਰੈਸ਼ਨ ਤੋਂ ਬਾਹਰ ਆ ਸਕੀ ਸੀ।
ਵਿਵਾਦਾਂ ਨਾਲ ਨਾਤਾ
ਜੈਨੀ ਜੌਹਲ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਕੁਝ ਸਮਾਂ ਪਹਿਲਾਂ ਜੈਨੀ ਜੌਹਲ ਉਸ ਸਮੇਂ ਵਿਵਾਦਾਂ ‘ਚ ਆ ਗਈ ਸੀ, ਜਦੋਂ ਉਸ ਨੇ ਅਰਜਨ ਢਿੱਲੋਂ ਦੇ ਗੀਤ 25-25ਪੰਜਾਹ ਕੋਈ ਸਾਥੋਂ ਉਤਾਂਹ ਵਿਖਾ ਗੀਤ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ‘ਹੈਗਾ ਤੁਹਾਡਾ ਬਾਪ ਸਿੱਧੂ ਮੂਸੇਵਾਲਾ’ ਜਿਸ ਤੋਂ ਬਾਅਦ ਉਸ ਨੇ ਮੁਆਫੀ ਵੀ ਮੰਗੀ ਸੀ । ਇਸ ਤੋਂ ਇਲਾਵਾ ਗਾਇਕਾ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਸਿੱਧੂ ਮੂਸੇਵਾਲਾ ‘ਤੇ ਗੀਤ ‘ਲੈਟਰ ਟੂ ਸੀਐੱਮ’ ਲਿਖਿਆ ਸੀ । ਇਸ ਗੀਤ ਨੂੰ ਹਾਲਾਂਕਿ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ ।
ਦਿਲਜੀਤ ਦੋਸਾਂਝ ਨਾਲ ਕਰਨਾ ਚਾਹੁੰਦੀ ਕੰਮ
ਜੈਨੀ ਜੌਹਲ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਇਸ ਦਾ ਖੁਲਾਸਾ ਉਸ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ‘ਚ ਵੀ ਕੀਤਾ ਸੀ ਕਿ ਉਹ ਦਿਲਜੀਤ ਨਾਲ ਕੰਮ ਕਰਨ ਦਾ ਸੁਫ਼ਨਾ ਵੇਖਦੀ ਹੈ।