ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਜਸਵਿੰਦਰ ਬਰਾੜ ਦੇ ਪਤੀ ਦਾ ਅੱਜ ਜਨਮ ਦਿਨ ਹੈ। ਪਤੀ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੈਨਸ ਵੀ ਗਾਇਕਾ ਨੂੰ ੳੇੁਨ੍ਹਾਂ ਦੇ ਹਮਸਫ਼ਰ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ।
ਜਸਵਿੰਦਰ ਬਰਾੜ ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ। ਗਾਇਕਾ ਨੇ ਆਪਣੇ ਪਤੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਤੀ ਦੇ ਲਈ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਜਿਸ ‘ਚ ਗਾਇਕਾ ਨੇ ਲਿਖਿਆ ‘ਜਨਮਦਿਨ ਦੀਆਂ ਮੁਬਾਰਕਾਂ ਸਿੱਧੂ ਸਾਬ’ । ਜਿੳੇਂ ਹੀ ਗਾਇਕਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ ਅਤੇ ਕਈ ਲਾਈਵ ਸ਼ੋਅ ਉੱਥੇ ਕਰ ਰਹੀ ਹੈ। ਜਸਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਜਿਸ ਦੇ ਨਾਲ ਗਾਇਕਾ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਦੇ ਘਰੋਂ ਆਈ ਗੁੱਡ ਨਿਊਜ਼, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਨੀਰੂ ਬਾਜਵਾ ਜਲਦ ਹੀ ਬਣਨ ਜਾ ਰਹੀ ਮਾਸੀ
ਅਖਾੜਿਆਂ ਦੀ ਰਾਣੀ ਦੇ ਤੌਰ ‘ਤੇ ਮਸ਼ਹੂਰ
ਜਸਵਿੰਦਰ ਬਰਾੜ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਉਸ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਸੋਸ਼ਲ ਮੀਡੀਆ ਤੇ ਗਾਇਕਾ ਦੀ ਲੰਮੀ ਫੈਨ ਫਾਲੋਵਿੰਗ ਹੈ । ਹਾਲ ਹੀ ‘ਚ ਉਹ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੇ ਨਿੱਕੇ ਸਿੱਧੂ ਦੇ ਜਨਮ ਤੋਂ ਪਹਿਲਾਂ ਗੀਤ ਕੱਢਿਆ ਸੀ । ਜਿਸ ‘ਚ ਉਨ੍ਹਾਂ ਨੇ ਸਿੱਧੂ ਨੂੰ ਸੰਬੋਧਨ ਕਰਦੇ ਹੋੁਏ ਗਾਇਆ ਸੀ ਕਿ ‘ਤੂੰ ਵੱਡੇ ਪੈਰੀਂ ਗਿਆ, ਨਿੱਕੇ ਪੈਰੀਂ ਆ ਜਾ’। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।