ਹਰਭਜਨ ਮਾਨ ਦਾ ਅੱਜ ਹੈ ਜਨਮ ਦਿਨ, ਗਾਇਕ ਦੀ ਪਤਨੀ ਹਰਮਨ ਮਾਨ ਅਤੇ ਭਰਾ ਗੁਰਸੇਵਕ ਮਾਨ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਹਰਭਜਨ ਮਾਨ (Harbhajan Mann) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਦੀ ਪਤਨੀ ਹਰਮਨ ਮਾਨ ਅਤੇ ਭਰਾ ਗੁਰਸੇਵਕ ਮਾਨ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਪਿਆਰ ਹੱਬੀ’। ਜਿਉਂ ਹਰਮਨ ਮਾਨ ਨੇ ਹਰਭਜਨ ਮਾਨ ਨੂੰ ਬਰਥਡੇ ਵਿਸ਼ ਕੀਤਾ ਤਾਂ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੰਘ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਰਭਜਨ ਮਾਨ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਐਮੀ ਵਿਰਕ ਅਤੇ ਸੋਨਮ ਬਾਜਵਾ ਦੀਆਂ ‘ਕੁੜੀ ਹਰਿਆਣੇ ਵੱਲ ਦੀ’ ਦੇ ਸੈੱਟ ਤੋਂ ਤਸਵੀਰਾਂ ਆਈਆਂ ਸਾਹਮਣੇ
ਹਰਭਜਨ ਮਾਨ ਨੇ ਦਿੱਤੇ ਕਈ ਹਿੱਟ ਗੀਤ
ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਭਜਨ ਮਾਨ ਨੇ ਬਹੁਤ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੇ ਪਿਤਾ ਜੀ ਤੋਂ ਕਵੀਸ਼ਰੀ ਦੇ ਗੁਰ ਸਿੱਖੇ ਸਨ ।
ਨੱਬੇ ਦੇ ਦਹਾਕੇ ‘ਚ ਜਦੋਂ ਪੰਜਾਬੀ ਸਿਨੇਮਾ ਮੁੜ ਤੋਂ ਸੁਰਜਿਤ ਹੋਇਆ ਤਾਂ ਹਰਭਜਨ ਮਾਨ ਹੀ ਅਜਿਹੇ ਅਦਾਕਾਰ ਦੇ ਤੌਰ ‘ਤੇ ਉੱਭਰੇ ਸਨ । ਜਿਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਮੁੜ ਤੋਂ ਪੰਜਾਬੀ ਸਿਨੇਮਾ ਨੂੰ ਸੁਰਜਿਤ ਕਰਨ ਦਾ ਬੀੜਾ ਚੁੱਕਿਆ ।
ਹਰਭਜਨ ਮਾਨ ਦੀ ਨਿੱਜੀ ਜ਼ਿੰਦਗੀ
ਹਰਭਜਨ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਤਿੰਨ ਬੱਚੇ ਹਨ ਦੋ ਪੁੱਤਰ ਅਤੇ ਇੱਕ ਧੀ । ਪੁੱਤਰ ਅਵਕਾਸ਼ ਮਾਨ ਤਾਂ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਜਦੋਂਕਿ ਛੋਟਾ ਪੁੱਤਰ ਹਾਲੇ ਪੜ੍ਹਾਈ ਕਰ ਰਿਹਾ ਹੈ ।