ਅਦਾਕਾਰਾ ਗੁਰਪ੍ਰੀਤ ਭੰਗੂ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਫੈਨਸ ਵੀ ਦੇ ਰਹੇ ਵਧਾਈ
ਅਦਾਕਾਰ ਮਲਕੀਤ ਰੌਣੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਅਦਾਕਾਰਾ ਤੇ ਉਸ ਦੇ ਪਤੀ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ।
ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu) ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਗੁਰਪ੍ਰੀਤ ਭੰਗੂ ਦੇ ਪਤੀ ਦਾ ਨਾਂਅ ਸਵਰਨ ਸਿੰਘ ਹੈ । ਦੋਵਾਂ ਦਾ ਵਿਆਹ 1983 ‘ਚ ਹੋਇਆ ਸੀ । ਉਨ੍ਹਾਂ ਦੇ ਪਤੀ ਬਹੁਤ ਹੀ ਸਿੱਧੇ ਸਾਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਦਾਨ ਦਹੇਜ ਤੋਂ ਦੂਰ ਸਨ ਅਤੇ ਦੋਵਾਂ ਦਾ ਵਿਆਹ ਵੀ ਬਹੁਤ ਹੀ ਸਾਦਗੀ ਦੇ ਨਾਲ ਹੋਇਆ ਸੀ।ਅਦਾਕਾਰ ਮਲਕੀਤ ਰੌਣੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਅਦਾਕਾਰਾ ਤੇ ਉਸ ਦੇ ਪਤੀ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਵਿਆਹ ਦੀ ਵਰੇ੍ਹਗੰਢ ਦੀ ਵਧਾਈ ਦਿੱਤੀ ਹੈ।
ਗੁਰਪ੍ਰੀਤ ਕੌਰ ਦਾ ਪੇਕਾ ਪਿੰਡ ਭੰਗੂ ਭੁੱਚੋ ਮੰਡੀ ਦੇ ਕੋਲ ਹੈ । ਕੋਈ ਸਮਾਂ ਹੁੰਦਾ ਸੀ ਜਦੋਂ ਉਨ੍ਹਾਂ ਦੇ ਪਤੀ ਦਾ ਪੱਤਰਕਾਰੀ ਦੇ ਖੇਤਰ 'ਚ ਵੀ ਵੱਡਾ ਨਾਂਅ ਸੀ । ਅਖਬਾਰਾਂ 'ਚ ਆਰਟੀਕਲ ਛਪਦੇ ਸਨ ।ਅੱਜ ਸਵਰਨ ਸਿੰਘ ਨੂੰ ਗੁਰਪ੍ਰੀਤ ਭੰਗੂ ਦੇ ਨਾਂਅ ਕਰਕੇ ਜਾਣਿਆ ਜਾਂਦਾ ਹੈ ਜੋ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ । ਗੁਰਪ੍ਰੀਤ ਭੰਗੂ ਆਪਣੇ ਘਰ ਦੇ ਸਾਰੇ ਕੰਮ ਖੁਦ ਕਰਦੇ ਹਨ ।
ਗੁਰਪ੍ਰੀਤ ਭੰਗੂ ਦਾ ਪਰਿਵਾਰ
ਗੁਰਪ੍ਰੀਤ ਭੰਗੂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਅਤੇ ਪੁੱਤਰ ਹੈ। ਪੁੱਤਰ ਅਗੰਗਤੇ ਉਸ ਦੇ ਬੱਚੇ ਵਿਦੇਸ਼ ‘ਚ ਸੈਟਲ ਹਨ ।ਦੋ ਪੋਤੇ ਹਨ ਜਿਨ੍ਹਾਂ ਨੂੰ ਅਕਸਰ ਅਦਾਕਾਰਾ ਮਿਸ ਕਰਦੀ ਹੈ।ਗੁਰਪ੍ਰੀਤ ਭੰਗੂ 'ਤੇ ਉਨ੍ਹਾਂ ਦੇ ਪਤੀ ਸਮਾਜ ਸੇਵਾ ਨੂੰ ਸਮਰਪਿਤ ਹਨ। ਦੋਵਾਂ ਨੇ ਇੱਕ ਸਕੂਲ ਵੀ ਬਣਾਇਆ ਹੋਇਆ ਹੈ ਜਿਸ 'ਚ ਕੁੜੀਆਂ ਦੇ ਰਹਿਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ । ਪਾਲੀਵੁੱਡ ਦੀ ਇਸ ਅਦਾਕਾਰਾ ਨੇ ਪਤੀ ਸਮੇਤ ਆਪਣੇ ਸਰੀਰ ਵੀ ਡੋਨੇਟ ਕੀਤੇ ਹੋਏ ਹਨ ।