ਅਨੀਤਾ ਦੇਵਗਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ

ਅਨੀਤਾ ਦੇਵਗਨ ਦੀ ਸ਼ੁਰੂਆਤੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਅਤੇ ਇੱਥੋਂ ਹੀ ਅਦਾਕਾਰਾ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਅੰਮ੍ਰਿਸਤਰ ਦੇ ਖਾਲਸਾ ਕਾਲਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ।

By  Shaminder May 30th 2024 09:41 AM

ਅਦਾਕਾਰਾ ਅਨੀਤਾ ਦੇਵਗ (Anita Devgan) ਦਾ ਅੱਜ ਜਨਮ ਦਿਨ(Birthday) ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਅਨੀਤਾ ਦੇਵਗਨ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਅਨੀਤਾ ਦੇਵਗਨ ਦੀ ਸ਼ੁਰੂਆਤੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਅਤੇ ਇੱਥੋਂ ਹੀ ਅਦਾਕਾਰਾ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਅੰਮ੍ਰਿਸਤਰ ਦੇ ਖਾਲਸਾ ਕਾਲਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ।ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਬੀਏ ਤੇ ਐਮ ਏ ਦੀ ਡਿਗਰੀ ਹਾਸਲ ਕੀਤੀ ।

  ਹੋਰ ਪੜ੍ਹੋ : ਬੱਬੂ ਮਾਨ ਗੁਰੁ ਰੰਧਾਵਾ ਦੇ ਨਾਲ ਚੁੱਲ੍ਹੇ ‘ਤੇ ਚਾਹ ਬਣਾਉਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਟੀਵੀ ਤੋਂ ਕੀਤੀ ਸ਼ੁਰੂਆਤ 

ਅਦਾਕਾਰਾ ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਅਨੀਤਾ ਦੇਵਗਨ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਹਲਕੀ ਫੁਲਕੀ ਕਾਮੇਡੀ ਹੋਵੇ ਜਾਂ ਫਿਰ ਨੈਗਟਿਵ ਕਿਰਦਾਰ ਨਿਭਾਉਣੇ ਹੋਣ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।


ਅਦਾਕਾਰਾ ਦਾ ਪਤੀ ਵੀ ਵਧੀਆ ਅਦਾਕਾਰ

 ਅਦਾਕਾਰਾ ਅਨੀਤਾ ਦੇਵਗਨ ਦੇ ਪਤੀ ਹਰਦੀਪ ਗਿੱਲ ਵੀ ਵਧੀਆ ਅਦਾਕਾਰ ਹਨ ਅਤੇ ਅਨੀਤਾ ਦੇਵਗਨ ਨੇ ਪਤੀ ਦੇ ਨਾਲ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੋਵਾਂ ਦਾ ਇੱਕ ਪੁੱਤਰ ਹੈ, ਜੋ ਕਿ ਮਾਪਿਆਂ ਤੋਂ ਅਦਾਕਾਰੀ ਦੇ ਗੁਰ ਸਿੱਖ ਰਿਹਾ ਹੈ ਅਤੇ ਹੁਣ ਤੱਕ ਕਈ ਪ੍ਰੋਜੈਕਟ ‘ਤੇ ਕੰਮ ਵੀ ਕਰ ਚੁੱਕਿਆ ਹੈ।  

View this post on Instagram

A post shared by Anita Devgan (@anitadevgan101)


 


Related Post