ਕਲੇਰ ਕੰਠ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਕਲੇਰ ਕੰਠ ਆਪਣੇ ਸੈਡ ਸੌਂਗਸ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਅਤੇ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ ਕੁਝ ਸਾਲ ਪਹਿਲਾਂ ਪਸੰਦ ਕੀਤੇ ਜਾਂਦੇ ਸਨ।

By  Shaminder May 7th 2024 08:00 AM

ਕਲੇਰ ਕੰਠ (Kaler Kanth) ਦਾ ਅੱਜ ਜਨਮ ਦਿਨ ਹੈ । ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।ਕਲੇਰ ਕੰਠ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਕਲੇਰ ਕੰਠ ਦਾ ਜਨਮ ਨਕੋਦਰ ‘ਚ ਹੋਇਆ ਅਤੇ ਕਲੇਰ ਕੰਠ ਨਾਮ ਉਨ੍ਹਾਂ ਦੇ ਗੁਰੁ ਨੇ ਦਿੱਤਾ ਸੀ। 

ਹੋਰ ਪੜ੍ਹੋ : ਅੱਖਾਂ ਦੇ ਸਾਹਮਣੇ ਉੱਜੜ ਗਿਆ ਸੀ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਪਰਿਵਾਰ, ਖੁਦ ਦੇ ਹੌਸਲੇ ਦੇ ਨਾਲ ਬਦਲੀ ਕਿਸਮਤ, ਕਸੌਲੀ ‘ਚ ਸਥਿਤ ਹੈ ਉਨ੍ਹਾਂ ਦਾ ਜੱਦੀ ਘਰ
ਸੈਡ ਸੌਂਗਸ ਲਈ ਮਸ਼ਹੂਰ 

ਕਲੇਰ ਕੰਠ ਆਪਣੇ ਸੈਡ ਸੌਂਗਸ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਅਤੇ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ ਕੁਝ ਸਾਲ ਪਹਿਲਾਂ ਪਸੰਦ ਕੀਤੇ ਜਾਂਦੇ ਸਨ।

View this post on Instagram

A post shared by Kanth Kaler(Singer) (@kanthkalerofficial)

ਜਿਸ ‘ਚ ਇੱਕ ਸਾਹ, ਫਨਾਹ, ਤੇਰੇ ਬਿਨ, ਆਦਤ, ਸੱਧਰਾਂ,ਦੂਰੀਆਂ, ਇੰਤਜ਼ਾਰ, ਤੂੰ ਚੇਤੇ ਆਵੇਂ, ਤੇਰੀ ਯਾਦ ਸੱਜਣਾ, ਤੇਰੀ ਅੱਖ ਵੈਰਨੇ, ਢੋਲ ਜਾਨੀਆ, ਹੁਣ ਤੇਰੀ ਨਿਗਾਹ ਬਦਲ ਗਈ । 

ਧਾਰਮਿਕ ਗੀਤਾਂ ਦੇ ਲਈ ਵੀ ਮਸ਼ਹੂਰ 

  ਕਲੇਰ ਕੰਠ ਆਪਣੇ ਧਾਰਮਿਕ ਗੀਤਾਂ ਦੇ ਲਈ ਵੀ ਜਾਣੇ ਜਾਂਦੇ ਹਨ । ਹੁਣ ਤੱਕ ਉਹ ਕਈ ਧਾਰਮਿਕ ਗੀਤ ਰਿਲੀਜ਼ ਕਰ ਚੁੱਕੇ ਹਨ ।ਜਿਸ ‘ਚ ਸਭ ਦਾ ਬਾਬਾ ਨਾਨਕ, ਤੇਰੀ ਦਇਆ ਮਿਹਰ,ਜੈ ਮਾਤਾ ਦੀ, ਸ਼ੁਕਰਾਨਾ, ਸਭ ਦਿਓ ਵਧਾਈਆਂ ਸਣੇ ਕਈ ਹਿੱਟ ਧਾਰਮਿਕ ਗੀਤ ਗਾਏ ਹਨ ।  

View this post on Instagram

A post shared by Kanth Kaler(Singer) (@kanthkalerofficial)

Related Post