Shinda Grewal Birthday: ਸ਼ਿੰਦਾ ਗਰੇਵਾਲ ਦਾ ਜਨਮਦਿਨ ਅੱਜ, ਗਿੱਪੀ ਗਰੇਵਾਲ ਦੇ ਬੇਟੇ ਨੇ ਨਿੱਕੀ ਉਮਰੇ ਅਦਾਕਾਰੀ ਦੀ ਦੁਨੀਆ 'ਚ ਕਮਾਇਆ ਨਾਂਅ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਸ਼ਿੰਦਾ ਗਰੇਵਾਲ ਦਾ ਅੱਜ ਜਨਮਦਿਨ ਹੈ। ਸ਼ਿੰਦਾ ਗਰੇਵਾਲ ਵੀ ਆਪਣੇ ਪਿਤਾ ਗਿੱਪੀ ਗਰੇਵਾਲ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਦਾਕਾਰੀ ਦੇ ਖੇਤਰ 'ਚ ਆਪਣਾ ਕਰੀਅਰ ਬਣਾ ਰਿਹਾ ਹੈ। ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਪਤਨੀ ਰਵਨੀਤ ਗਰੇਵਾਲ ਵੱਲੋਂ ਆਪਣੇ ਪੁੱਤਰ ਸ਼ਿੰਦਾ ਨੂੰ ਜਨਮਦਿਨ ਮੌਕੇ ਖਾਸ ਵੀਡੀਓ ਸ਼ੇਅਰ ਕਰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।

By  Pushp Raj September 23rd 2023 01:14 PM

Happy Birthday Shinda Grewal: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਸ਼ਿੰਦਾ ਗਰੇਵਾਲ ਦਾ ਅੱਜ ਜਨਮਦਿਨ ਹੈ। ਸ਼ਿੰਦਾ ਗਰੇਵਾਲ ਵੀ ਆਪਣੇ ਪਿਤਾ ਗਿੱਪੀ ਗਰੇਵਾਲ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਦਾਕਾਰੀ ਦੇ ਖੇਤਰ 'ਚ ਆਪਣਾ ਕਰੀਅਰ ਬਣਾ ਰਿਹਾ ਹੈ। ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਪਤਨੀ ਰਵਨੀਤ ਗਰੇਵਾਲ ਵੱਲੋਂ ਆਪਣੇ ਪੁੱਤਰ ਸ਼ਿੰਦਾ ਨੂੰ ਜਨਮਦਿਨ ਮੌਕੇ ਖਾਸ ਵੀਡੀਓ ਸ਼ੇਅਰ ਕਰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।


ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸ਼ੇਅਰ ਕਰਦੇ ਹੋਏ ਬੇਟੇ ਨੂੰ ਖਾਸ ਤਰੀਕੇ ਨਾਲ ਜਨਮਦਿਨ ਵਿਸ਼ ਕੀਤਾ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਦੋਵਾਂ ਦਾ ਬੇਹੱਦ ਖੂਬਸੂਰਤ ਅਤੇ ਪਿਆਰ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ। 

ਅਦਾਕਾਰ ਗਿੱਪੀ ਗਰੇਵਾਲ ਨੇ ਸ਼ਿੰਦਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਸ਼ਿੰਦਾ... ਲਨ ਯੂ ਸੋ ਮੱਚ...।

ਇਸ ਤੋਂ ਇਲਾਵਾ ਮਾਂ ਰਵਨੀਤ ਗਰੇਵਾਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੈਪੀ ਬਰਥ੍ਡੇ ਸ਼ਿੰਦਾ... ਮੰਮਾ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਇਸ ਤੋਂ ਇਲਾਵਾ ਸ਼ਿੰਦਾ ਦੇ ਵੱਡੇ ਭਰਾ ਵੱਲੋਂ ਵੀ ਖਾਸ ਪੋਸਟ ਸ਼ੇਅਰ ਕਰ ਆਪਣੇ ਛੋਟੇ ਭਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।

ਸ਼ਿੰਦਾ ਉਨ੍ਹਾਂ ਬਾਲ ਕਲਾਕਾਰਾਂ ਵਿੱਚੋਂ ਇੱਕ ਹੈ ਜਿਸਨੇ ਬਹੁਤ ਘੱਟ ਉਮਰੇ ਦੁਨੀਆ ਭਰ ਵਿੱਚ ਵੱਡਾ ਨਾਂਅ ਕਮਾਇਆ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਫ਼ਿਲਮੀ ਕਰੀਅਰ 2015 ;ਚ ਆਈ ਫ਼ਿਲਮ `ਫ਼ਰਾਰ` ਤੋਂ ਸ਼ੁਰੂ ਹੋਇਆ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਡੈਡੀ ਗਿੱਪੀ ਦੀ ਫ਼ਿਲਮ `ਮੰਜੇ ਬਿਸਤਰੇ` `ਚ ਵੀ ਬਾਲ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਸ ਨੇ 2019 `ਚ ਆਈ ਫ਼ਿਲਮ `ਅਰਦਾਸ ਕਰਾਂ` `ਚ ਵੀ ਕੰਮ ਕੀਤਾ। ਪਰ ਪਛਾਣ ਉਸ ਨੂੰ ਮਿਲੀ 2021 `ਚ ਆਈ ਫ਼ਿਲਮ ਹੌਸਲਾ ਰੱਖ ਤੋਂ। ਇਸ ਫ਼ਿਲਮ `ਚ ਉਸ ਨੇ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵਰਗੇ ਮੰਜੇ ਹੋਏ ਕਲਾਕਾਰਾਂ ਨਾਲ ਐਕਟਿੰਗ ਕੀਤੀ ਸੀ।

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)


ਹੋਰ ਪੜ੍ਹੋ : Parineeti-Raghav Wedding: ਕੀ ਪਰਿਣੀਤੀ ਤੇ ਰਾਘਵ ਦੇ ਵਿਆਹ 'ਚ ਨਹੀਂ ਸ਼ਾਮਿਲ ਹੋਵੇਗੀ ਪ੍ਰਿਯੰਕਾ ਚੋਪੜਾ ? ਪ੍ਰਿਯੰਕਾ ਨੇ ਭੈਣ ਪਰਿਣੀਤੀ ਚੋਪੜਾ ਲਈ ਸਾਂਝੀ ਕੀਤੀ ਖਾਸ ਪੋਸਟ

ਸ਼ਿੰਦਾ ਗਰੇਵਾਲ ਨੂੰ ਐਕਟਿੰਗ ਦਾ ਟੈਲੇਂਟ ਵਿਰਾਸਤ `ਚੋਂ ਆਪਣੇ ਪਿਤਾ ਤੋਂ ਮਿਲਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸ਼ਿੰਦਾ ਮਹਿਜ਼ 15 ਸਾਲ ਦੀ ਉਮਰ `ਚ ਆਪਣੇ ਦਮ ਤੇ ਮਹੀਨੇ 1 ਲੱਖ ਦੀ ਕਮਾਈ ਅਰਾਮ ਨਾਲ ਕਰ ਲੈਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਉਸ ਦੀ ਹੁਣ ਤੱਕ ਦੀ ਕਮਾਈ, ਜੋ ਉਸ ਨੇ ਆਪਣੇ ਦਮ ਤੇ ਕੀਤੀ ਹੈ, 1-5 ਕਰੋੜ ਰੁਪਏ ਦੱਸੀ ਜਾਂਦੀ ਹੈ।ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸ਼ਿੰਦਾ ਆਪਣੇ ਪਿਤਾ ਨਾਲ ਕੈਰੀ ਆੱਨ ਜੱਟਾ 3 ਵਿੱਚ ਵਿਖਾਈ ਦਿੱਤਾ। ਇਸ ਤੋਂ ਇਲਾਵਾ ਉਹ ਜਲਦ ਹੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਵਿੱਚ ਵੀ ਨਜ਼ਰ ਆਉਣ ਵਾਲਾ ਹੈ।


Related Post