ਪੰਜਾਬੀ ਅਦਾਕਾਰ ਦੇਵ ਖਰੌੜ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਫ਼ਿਲਮਾਂ ‘ਚ ਦਮਦਾਰ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਕਿਸ ਚੀਜ਼ ਤੋਂ ਹੈ ਡਰਦਾ

ਦੇਵ ਖਰੌੜ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਣਕਲਾਂ ‘ਚ ਹੋਇਆ ਸੀ ।ਸਕੂਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਰਸਿਟੀ ਤੋਂ ਆਪਣੀ ਸਿੱਖਿਆ ਹਾਸਲ ਕੀਤੀ ।

By  Shaminder April 22nd 2024 10:19 AM

ਪੰਜਾਬੀ ਅਦਾਕਾਰ ਦੇਵ ਖਰੌੜ (Dev Kharoud) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅਦਾਕਾਰ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਅਦਾਕਾਰ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਦੇਵ ਖਰੌੜ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਣਕਲਾਂ ‘ਚ ਹੋਇਆ ਸੀ ।ਸਕੂਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਰਸਿਟੀ ਤੋਂ ਆਪਣੀ ਸਿੱਖਿਆ ਹਾਸਲ ਕੀਤੀ । 


ਹੋਰ ਪੜ੍ਹੋ : ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਵਰਗੇ ਗੀਤ ਲਿਖਣ ਵਾਲੇ ਸਵਰਨ ਸੀਵੀਆ ਕਾਰਨ ਅਮਰ ਸਿੰਘ ਚਮਕੀਲਾ ਬਣੇ ਸਨ ਸਟਾਰ, ਕੁਲਦੀਪ ਮਾਣਕ ਦੀ ਗਲਤੀ ਕਾਰਨ ਆਏ ਸਨ ਅੱਗੇ
2015 ‘ਚ ‘ਰੁਪਿੰਦਰ ਗਾਂਧੀ’ ਕਾਰਨ ਹੋਈ ਚਰਚਾ 

2015 ‘ਚ ਦੇਵ ਖਰੌੜ ਦੀ ਫ਼ਿਲਮ ‘ਰੁਪਿੰਦਰ ਗਾਂਧੀ’ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇੰਡਸਟਰੀ ‘ਚ ਉਹ ਜਾਣੇ ਜਾਣ ਲੱਗ ਪਏ ਸਨ । ਇਸ ਤੋਂ ਪਹਿਲਾਂ ਉਨ੍ਹਾਂ ਨੇ ਛੋਟੇ ਪਰਦੇ ਤੇ ਥਿਏਟਰ ‘ਚ ਵੀ ਕੰਮ ਕੀਤਾ ਸੀ । 


 ਵਿਦੇਸ਼ ਜਾਣ ਦੇ ਨਾਂਅ ਤੋਂ ਹੋ ਜਾਂਦੇ ਹਨ ਪਰੇਸ਼ਾਨ 

ਦੇਵ ਖਰੌੜ ਵਿਦੇਸ਼ ਜਾਣ ਦੇ ਨਾਂਅ ਤੋਂ ਹਮੇਸ਼ਾ ਪਰੇਸ਼ਾਨ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਨੂੰ ਜਹਾਜ਼ ‘ਚ ਸਫ਼ਰ ਕਰਨ ਦੌਰਾਨ ਡਰ ਲੱਗਦਾ ਹੈ । ਇਸ ਲਈ ਉਹ ਹਮੇਸ਼ਾ ਹੀ ਜਹਾਜ਼ ‘ਚ ਸਫ਼ਰ ਕਰਨ ਤੋਂ ਬਚਦੇ ਹਨ । ਦੇਵ ਖਰੌੜ ਵਾਲੀਬਾਲ ਤੇ ਕ੍ਰਿਕੇਟ ਦੇ ਵਧੀਆ ਖਿਡਾਰੀ ਹਨ । 

View this post on Instagram

A post shared by Dev Kharoud (@dev_kharoud)


ਫ਼ਿਲਮਾਂ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ 

  ਦੇਵ ਖਰੌੜ ਨੇ ਫ਼ਿਲਮਾਂ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਨੇ ਹੁਣ ਤੱਕ ਬਲੈਕੀਆ, ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ, ਡੀਐੱਸਪੀ ਦੇਵ ਸਣੇ ਕਈ ਫ਼ਿਲਮਾਂ ‘ਚ ਬਿਹਤਰੀਨ ਕੰਮ ਕੀਤਾ ਹੈ। 





Related Post