ਸਿੱਧੂ ਮੂਸੇਵਾਲਾ ਦੇ ਕਤਲ ਦੀ ਇਹ ਰਹੀ ਵੱਡੀ ਵਜ੍ਹਾ, 17 ਮਹੀਨੇ ਬਾਅਦ ਹੋਇਆ ਖੁਲਾਸਾ

ਸਿੱਧੂ ਮੂਸੇਵਾਲਾ ਦੇ ਕਤਲ ਦੀ ਵੱਡੀ ਵਜ੍ਹਾ ਸਾਹਮਣੇ ਆਈ ਹੈ । ਜਿਸ ਕਾਰਨ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਸਤਾਰਾਂ ਮਹੀਨਿਆਂ ਬਾਅਦ ਇਸ ਦਾ ਖੁਲਾਸਾ ਹੋਇਆ ਹੈ । ਇਸ ਬਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਾ ਨੇ ਖੁਲਾਸਾ ਕੀਤਾ ਹੈ ।

By  Shaminder October 12th 2023 01:11 PM

ਸਿੱਧੂ ਮੂਸੇਵਾਲਾ (Sidhu Moose wala) ਦੇ ਕਤਲ ਦੀ ਵੱਡੀ ਵਜ੍ਹਾ ਸਾਹਮਣੇ ਆਈ ਹੈ । ਜਿਸ ਕਾਰਨ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਸਤਾਰਾਂ ਮਹੀਨਿਆਂ ਬਾਅਦ ਇਸ ਦਾ ਖੁਲਾਸਾ ਹੋਇਆ ਹੈ । ਇਸ ਬਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਾ ਨੇ ਖੁਲਾਸਾ ਕੀਤਾ ਹੈ । ਸਚਿਨ ਦਾ ਕਹਿਣਾ ਹੈ ਕਿ ਦੋ ਹਜ਼ਾਰ ਇੱਕੀ ‘ਚ ਕਬੱਡੀ ਕੱਪ ਹੋਇਆ ਸੀ ।ਜੋ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਾਰਨ ਬਣਿਆ ਸੀ ।

ਹੋਰ ਪੜ੍ਹੋ :  ਸੁੱਖ ਜੌਹਲ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਵਿਆਹ ਦੇ ਗਾਏ ਜਾ ਰਹੇ ਗੀਤ

ਇਸ ਕਬੱਡੀ ਕੱਪ ਦਾ ਪ੍ਰਬੰਧ ਬੰਬੀਹਾ ਗੈਂਗ ਦੇ ਵੱਲੋਂ ਕਰਵਾਇਆ ਗਿਆ ਸੀ ।ਇਸੇ ਤੋਂ ਬਾਅਦ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ । ਸਚਿਨ ਨੇ ਕਿਹਾ ਕਿ ਉਸ ਵੇਲੇ ਉਹ ਜੇਲ੍ਹ ‘ਚ ਸੀ, ਪਰ ਉਸ ਨੂੰ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਮਿਲ ਗਈ ਸੀ ।ਸਚਿਨ ਨੇ ਦੱਸਿਆ ਕਿ ਉਹ 2021 ‘ਚ ਲਾਰੈਂਸ ਦੇ ਨਾਲ ਹੀ ਜੇਲ੍ਹ ‘ਚ ਬੰਦ ਸੀ।ਇਸੇ ਦੌਰਾਨ ਪੰਜਾਬ ‘ਚ ਕਬੱਡੀ ਕੱਪ ਦਾ ਆਯੋਜਨ ਹੋਣਾ ਸੀ ਜੋ ਕਿ ਬੰਬੀਹਾ ਗਰੁੱਪ ਕਰਵਾ ਰਿਹਾ ਸੀ ।

ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਨੂੰ ਕਿਹਾ ਸੀ ਕਿ ਇਸ ਕਬੱਡੀ ਕੱਪ ‘ਚ ਨਾ ਜਾਵੇ ਪਰ ਮਨਾ ਕਰਨ ਦੇ ਬਾਵਜੂਦ ਸਿੱਧੂ ਮੂਸੇਵਾਲਾ ਇਸ ਕਬੱਡੀ ਕੱਪ ‘ਚ ਗਿਆ ਸੀ । ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਗਾਲਾਂ ਕੱਢੀਆਂ ਅਤੇ ਮੂਸੇਵਾਲਾ ਨੇ ਵੀ ਉਸੇ ਅੰਦਾਜ਼ ‘ਚ ਲਾਰੈਂਸ ਨੂੰ ਜਵਾਬ ਦਿੱਤਾ ਸੀ। ਇਹੀ ਕਾਰਨ ਬਣਿਆ ਸੀ ਗਾਇਕ ਦੀ ਮੌਤ ਦਾ ਕਾਰਨ ।

ਪਿੰਡ ਜਵਾਹਰਕੇ ਕੋਲ ਹੋਇਆ ਸੀ ਕਤਲ 

29 ਮਈ  2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਗੈਂਗ ਦੇ ਵੱਲੋਂ ਲਈ ਗਈ ਸੀ । ਪੁਲਿਸ ਨੇ ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । 

View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)





Related Post