ਪੰਜਾਬੀ ਗਾਇਕ ਤੋਂ ਬਾਅਦ ਹੁਣ ਟੀਵੀ ਅਦਾਕਾਰ ਨੂੰ ਆਇਆ ਹਾਰਟ ਅਟੈਕ
ਅਦਾਕਾਰ ਮੋਹਸਿਨ ਖ਼ਾਨ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਦਾ ਖੁਲਾਸਾ ਅਦਾਕਾਰ ਨੇ ਖੁਦ ਕੀਤਾ ਹੈ। ਅਦਾਕਾਰ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੂੰ ਹਾਰਟ ਅਟੈਕ ਆਇਆ ਸੀ । ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ।
ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ । ਉਹ ਇਹ ਹੈ ਕਿ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨੂੰ ਹਾਰਟ ਅਟੈਕ ਹੋਇਆ ਹੈ। ਅਦਾਕਾਰ ਮੋਹਸਿਨ ਖ਼ਾਨ (Mohsin Khan) ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਦਾ ਖੁਲਾਸਾ ਅਦਾਕਾਰ ਨੇ ਖੁਦ ਕੀਤਾ ਹੈ। ਅਦਾਕਾਰ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੂੰ ਹਾਰਟ ਅਟੈਕ ਆਇਆ ਸੀ । ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ। ਮੋਹਸਿਨ ਖ਼ਾਨ ਦਾ ਕਹਿਣਾ ਹੈ ਕਿ ਸ਼ਾਇਦ ਖਾਣਾ ਖਾਣ ਤੇ ਦੇਰ ਦੇ ਨਾਲ ਸੌਣ ਦੇ ਕਾਰਨ ਉਸ ਦੀ ਸਿਹਤ ਖਰਾਬ ਹੋਈ ਸੀ।
ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਖਰੀਦਿਆਂ ਨਵਾਂ ਘਰ, ਪਰਿਵਾਰ ਦੇ ਨਾਲ ਜੋੜੀ ਨੇ ਮਨਾਈਆਂ ਖੁਸ਼ੀਆਂ
ਦਰਅਸਲ ਮੋਹਸਿਨ ਖ਼ਾਨ ਮਸ਼ਹੂਰ ਟੀਵੀ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਕਾਰਤਿਕ ਦੇ ਕਿਰਦਾਰ ਨਾਲ ਖੂਬ ਵਾਹ-ਵਾਹੀ ਖੱਟੀ ਸੀ। ਪਰ ਪਿਛਲੇ ਢਾਈ ਸਾਲ ਤੋਂ ਅਦਾਕਾਰ ਲਾਈਮ ਲਾਈਟ ਤੋਂ ਦੂਰ ਸੀ ਤੇ ਹਾਲ ਹੀ ‘ਚ ਉਨ੍ਹਾਂ ਨੇ ਲਾਈਮ ਲਾਈਟ ਤੋਂ ਦੂਰੀ ਬਨਾਉਣ ਦੇ ਬਾਰੇ ਖੁਲਾਸਾ ਕੀਤਾ ਹੈ ਕਿ ਕਿਉਂ ਉਹ ਲੰਮਾ ਅਰਸਾ ਇੰਡਸਟਰੀ ਤੋਂ ਦੂਰ ਰਹੇ ਸਨ ।
ਮੋਹਸਿਨ ਖ਼ਾਨ ਬੀਤੇ ਕੁਝ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਸਨ ਅਤੇ ਨਾ ਹੀ ਕਿਸੇ ਸੀਰੀਅਲ ‘ਚ ਨਜ਼ਰ ਆ ਰਹੇ ਸਨ।ਜਿਸ ਤੋਂ ਬਾਅਦ ਹਾਲ ਹੀ ਅਦਾਕਾਰ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਸਿਹਤ ਕਾਰਨਾਂ ਦੇ ਚੱਲਦਿਆਂ ਟੀਵੀ ਇੰਡਸਟਰੀ ਤੋਂ ਦੂਰ ਸਨ ।ਇਸੇ ਕਾਰਨ ਉਨ੍ਹਾਂ ਨੇ ਢਾਈ ਸਾਲ ਦੇ ਲਈ ਟੀਵੀ ਇੰਡਸਟਰੀ ਤੋਂ ਵੀ ਦੂਰੀ ਬਣਾ ਲਈ ਸੀ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਵੀ ਪਿਆ ਸੀ ।