ਗਾਇਕ ਸੁਖਬੀਰ ਦੀ ਆਵਾਜ਼ ‘ਚ ਨੱਬੇ ਦੇ ਦਹਾਕੇ ‘ਚ ਗਾਇਆ ਇਹ ਗੀਤ ਅੱਜ ਵੀ ਸਰੋਤਿਆਂ ਦੇ ਦਿਲਾਂ ‘ਤੇ ਕਰਦਾ ਹੈ ਰਾਜ
ਗਾਇਕ ਸੁਖਬੀਰ ਦਾ 1999 ‘ਚ ਹਿੱਟ ਗੀਤ ਆਇਆ ਸੀ ‘ਓ, ਹੋ ਹੋ ਹੋ’ ਗਾਇਆ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਏਨੇਂ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਸਰੋਤਿਆਂ ਦੇ ਦਿਲਾਂ ‘ਤੇ ਇਹ ਗੀਤ ਰਾਜ ਕਰ ਰਿਹਾ ਹੈ।
ਗਾਇਕ ਸੁਖਬੀਰ (Sukhbir) ਦਾ 1999 ‘ਚ ਹਿੱਟ ਗੀਤ ਆਇਆ ਸੀ ‘ਓ, ਹੋ ਹੋ ਹੋ’ (Oh Ho Ho Ho) ਗਾਇਆ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਏਨੇਂ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਸਰੋਤਿਆਂ ਦੇ ਦਿਲਾਂ ‘ਤੇ ਇਹ ਗੀਤ ਰਾਜ ਕਰ ਰਿਹਾ ਹੈ। ਹਾਲਾਂਕਿ ਇਸ ਗੀਤ ਦੇ ਬੋਲ ਮਹਿਬਬੂ ਦੀ ਜੁਦਾਈ ਨੂੰ ਬਿਆਨ ਕਰਦੇ ਹਨ ।ਜਿਸ ਦੀ ਯਾਦ ‘ਚ ਪ੍ਰੇਮੀ ਸਾਰੀ-ਸਾਰੀ ਰਾਤ ਜਾਗਦਾ ਰਹਿੰਦਾ ਹੈ। ਪਰ ਇਹ ਗੀਤ ਪਾਰਟੀਆਂ, ਵਿਆਹਾਂ ‘ਚ ਆਮ ਡੀਜੇ ‘ਤੇ ਵੱਜਦਾ ਸੁਣਾਈ ਦਿੰਦਾ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਮਈ ਮਹੀਨੇ ਦਾ ਇੱਕ-ਇੱਕ ਦਿਨ ਮੈਨੂੰ ਸਾਲਾਂ ਵਾਂਗ ਲੱਗਦੈ’
ਸੁਖਬੀਰ ਦਾ ਵਰਕ ਫ੍ਰੰਟ
ਸੁਖਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਇਸ ਗੀਤ ਤੋਂ ਇਲਾਵਾ ਉਨ੍ਹਾਂ ਦਾ ‘ਮੁੰਡਿਆਂ ਦੀ ਕੁੜੀਆਂ ਦੀ ਗੱਲ ਬਣ ਗਈ’, ‘ਸੌਦਾ ਖਰਾ ਖਰਾ’, ‘ਦਿਲ ਕਰੇ’, ‘ਤੇਰੇ ਨਾਲ ਨੱਚਣਾ’, ‘ਸਾਡੇ ਦਿਲ ਵਿੱਚ’ ਸਣੇ ਕਈ ਹਿੱਟ ਗੀਤ ਗਾਏ ਹਨ ।ਪਰ ‘ਤਾਰੇ ਗਿਣ ਗਿਣ ਮੈਂ ਤਾਂ ਜਾਗਾਂ ਰਾਤਾਂ ਨੂੰ’ ਅਜਿਹਾ ਸਦਾਬਹਾਰ ਗੀਤ ਹੈ । ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।