ਜੈਜ਼ੀ ਬੀ ਨੇ ਆਪਣੇ ਉਸਦਾਤ ਕੁਲਦੀਪ ਮਾਣਕ ਨੂੰ ਉਹਨਾਂ ਦੇ ਜਨਮ ਦਿਨ ’ਤੇ ਕੁਝ ਇਸ ਤਰਾਂ ਕੀਤਾ ਯਾਦ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦੇ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ ।
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ (Kuldeep Manak) ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦੇ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ । ਕੁਝ ਸਾਲ ਸੰਘਰਸ਼ ਕਰਨ ਤੋਂ ਬਾਅਦ ਕੁਲਦੀਪ ਮਾਣਕ ਬਠਿੰਡਾ ਨੂੰ ਛੱਡ ਗਾਇਕਾਂ ਦੇ ਗੜ੍ਹ ਲੁਧਿਆਣਾ ਪਹੁੰਚ ਗਏ । ਇੱਥੇ ਪਹੁੰਚ ਕੇ ਉਹਨਾਂ ਨੇ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 20 ਨਵੰਬਰ ਤੋਂ ਵੇਖੋ ਮਨੋਰੰਜਨ ਦਾ ਡਬਲ ਡੋਜ਼ ‘ਪ੍ਰਾਈਮ ਟਾਈਮ’ ‘ਚ
ਕੁਲਦੀਪ ਮਾਣਕ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ 1968ਵਿੱਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਰਿਕਾਰਡ ਕਰਵਾਇਆ ਸੀ । ਇਹ ਗੀਤ ਏਨੇ ਕੁ ਹਿੱਟ ਹੋਏ ਕਿ ਹਰ ਪਾਸੇ ਮਾਣਕ ਮਾਣਕ ਹੋਣ ਲੱਗ ਗਈ । ਇਸ ਮਹਾਨ ਗਾਇਕ ਦੇ ਜਨਮ ਦਿਨ ’ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਹਨ ।
ਉਹਨਾਂ ਦੇ ਜਨਮ ਦਿਨ ’ਤੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਉਹਨਾਂ ਨੂਮ ਯਾਦ ਕੀਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਮਾਣਕ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਹੈਪੀ ਬਰਥ ਡੇਅ ਉਸਤਾਦ ਜੀ । ਤੁਹਾਨੂਮ ਦੱਸ ਦਿੰਦੇ ਹਾਂ ਕਿ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦੇ ਹਨ, ਜਿਸ ਦੀ ਵਜ੍ਹਾ ਕਰਕੇ ਜੈਜ਼ੀ ਬੀ ਉਹਨਾਂ ਦੇ ਕਾਫੀ ਕਰੀਬ ਸੀ ।