ਇਸ ਕੁੜੀ ਨੇ ਦਿਖਾਇਆ ਆਪਣਾ ਘਰ, ਬਾਹਰੋਂ ਲੱਗ ਰਹੀ ਸੀ ਕੱਖਾਂ ਦੀ ਕੁੱਲੀ, ਅੰਦਰ ਦਾ ਨਜ਼ਾਰਾ ਵੇਖ ਸਭ ਹੋਏ ਹੈਰਾਨ
ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਬਾਹਰੋਂ ਝੋਪੜੀ ਵਾਂਗ ਦਿਖਾਈ ਦੇਣ ਵਾਲਾ ਇਹ ਘਰ ਏਨਾਂ ਸੋਹਣਾ ਹੋਵੇਗਾ । ਪੂਨਮ ਨਾਮ ਦੀ ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।
ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਘਰ ਦਾ ਵਿਜ਼ਿਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਹਰੋਂ ਝੋਪੜੀਨੁਮਾ ਦਿਖਣ ਵਾਲਾ ਇਹ ਘਰ ਅੰਦਰੋਂ ਬਹੁਤ ਹੀ ਸੋਹਣਾ ਬਣਿਆ ਹੋਇਆ ਸੀ ਅਤੇ ਘਰ ‘ਚ ਹਰ ਸੁੱਖ ਸੁਵਿਧਾ ਮੌਜੂਦ ਸੀ ।ਬਾਹਰਲੇ ਪਾਸੇ ਬਰਾਂਡਾ ਨੁਮਾ ਇੱਕ ਕਮਰਾ ਬਣਿਆ ਹੋਇਆ ਹੈ ਅਤੇ ਇਸ ਤੋਂ ਅੱਗੇ ਦੋ ਕਮਰੇ ਬਣੇ ਹੋਏ ਹਨ । ਕਮਰਿਆਂ ਦੇ ਵਿੱਚ ਹੀ ਇੱਕ ਪਾਸੇ ਓਪਨ ਕਿਚਨ ਬਣਿਆ ਹੋਇਆ ਹੈ । ਜਿਸ ਕਿਸੇ ਨੇ ਵੀ ਇਸ ਘਰ ਦਾ ਵੀਡੀਓ ਵੇਖਿਆ ਉਹ ਹੈਰਾਨ ਹੋ ਗਿਆ ।
ਹੋਰ ਪੜ੍ਹੋ : ਸੀਐੱਮ ਭਗਵੰਤ ਮਾਨ ਦੀ ਨਵ-ਜਨਮੀ ਧੀ ਨੂੰ ਪਰਿਵਾਰ ਸਣੇ ਮਿਲਣ ਪੁੱਜੇ ਗਿੱਪੀ ਗਰੇਵਾਲ
ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਬਾਹਰੋਂ ਝੋਪੜੀ ਵਾਂਗ ਦਿਖਾਈ ਦੇਣ ਵਾਲਾ ਇਹ ਘਰ ਏਨਾਂ ਸੋਹਣਾ ਹੋਵੇਗਾ । ਪੂਨਮ (Poonam) ਨਾਮ ਦੀ ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਦੇ ਅਨੇਕਾਂ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।
ਇਸ ਕੁੜੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ ਤੇਰਾਂ ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ । ਜਦੋਂ ਕਿ ਪੰਜਾਹ ਹਜ਼ਾਰ ਤੋਂ ਜ਼ਿਆਦਾ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ । ਸੋਸ਼ਲ ਮੀਡੀਆ ਯੂਜ਼ਰ ਨੇ ਇਸ ਭੈਣ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਘਰ ਨਹੀਂ ਨਿਰਾ ਸਕੂਨ ਆ ਭੈਣੇ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਸੱਚੀਂ ਬਹੁਤ ਸੋਹਣਾ ਘਰ’।
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਹੁਤ ਸੋਹਣਾ ਘਰ ਆ ਭੈਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਜੀ ਤੇ ਕਿਰਪਾ ਕਰਨ ‘। ਇੱਕ ਹੋਰ ਨੇ ਕਿਹਾ ‘ਬਹੁਤ ਹੀ ਸੋਹਣਾ ਘਰ ਆ ਤੁਹਾਡਾ’। ਇਸ ਤੋਂ ਇਲਾਵਾ ਲੋਕਾਂ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।