ਮੌਤ ਮੰਗ ਰਹੀ ਹੈ ਇਹ ਪੰਜਾਬ ਦੀ ਇਹ ਮਸ਼ਹੂਰ ਗਾਇਕਾ, ਪਛਾਨਣਾ ਵੀ ਹੋਇਆ ਮੁਸ਼ਕਿਲ, ਜਾਣੋ ਜਲੰਧਰ ਦੀ ਰਹਿਣ ਵਾਲੀ ਇਹ ਗਾਇਕਾ ਬਿਰਧ ਆਸ਼ਰਮ ‘ਚ ਕਿਵੇਂ ਕਰ ਰਹੀ ਗੁਜ਼ਾਰਾ

ਪੰਜਾਬੀ ਇੰਡਸਟਰੀ ‘ਚ ਕਈ ਮਸ਼ਹੂਰ ਗਾਇਕ ਹੋਏ ਹਨ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ । ਅੱਜ ਅਸੀਂ ਤੁਹਾਨੂੰ ਜਿਸ ਗਾਇਕਾ ਦੇ ਬਾਰੇ ਦੱਸਣ ਜਾ ਰਹੇ ਹਾਂ ਉਸ ਨੇ ਲੰਮਾ ਸਮਾਂ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ।

By  Shaminder June 11th 2024 04:43 PM -- Updated: June 11th 2024 05:01 PM

ਪੰਜਾਬੀ ਇੰਡਸਟਰੀ ‘ਚ ਕਈ ਮਸ਼ਹੂਰ ਗਾਇਕ ਹੋਏ ਹਨ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ । ਅੱਜ ਅਸੀਂ ਤੁਹਾਨੂੰ ਜਿਸ ਗਾਇਕਾ ਦੇ ਬਾਰੇ ਦੱਸਣ ਜਾ ਰਹੇ ਹਾਂ ਉਸ ਨੇ ਲੰਮਾ ਸਮਾਂ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ। ਚੰਦਰਕਾਂਤਾ ਕਪੂਰ (Chanderkanta Kapoor) ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ ।ਉਨ੍ਹਾਂ ਦੀਆਂ ਛੇ ਭੈਣਾਂ ਅਤੇ ਇੱਕ ਭਰਾ ਸੀ । ਜਿਨ੍ਹਾਂ ਦੇ ਵਿਆਹ ਖੁਦ ਚੰਦਰਕਾਂਤਾ ਕਪੂਰ ਨੇ ਆਪਣੇ ਹੱਥੀਂ ਕੀਤੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਆਹ ਦੇ ਬਾਰੇ ਕਦੇ ਵੀ ਸੋਚਿਆ ਹੀ ਨਹੀਂ । ਉਨ੍ਹਾਂ ਦਾ ਇੱਕ ਭਰਾ ਵੀ ਹੈ ਜੋ ਸਭ ਤੋਂ ਛੋਟਾ ਹੈ, ਪਰ ਉਹ ਵੀ ਗਾਇਕਾ ਨੂੰ ਇੱਕਲੇ ਛੱਡ ਕੇ ਦਿੱਲੀ ਚਲਾ ਗਿਆ । ਪਰ ਚੰਦਰਕਾਂਤਾ ਕਪੂਰ ਦਾ ਕਹਿਣਾ ਹੈ ਕਿ ਉਹ ਪੰਜਾਬ ‘ਚ ਹੀ ਰਹਿਣਾ ਚਾਹੁੰਦੀ ਹੈ ਕਿਉਂਕਿ ਉਹ ਪੰਜਾਬ ਦੇ ਜੰਮਪਲ ਹਨ । ਉਹ ਇੱਥੇ ਹੀ ਮਰਦੇ ਦਮ ਤੱਕ ਰਹਿਣਗੇ । 

ਹੋਰ ਪੜ੍ਹੋ :  ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੱਟ ਐਂਡ ਜੂਲੀਅਟ-3’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼, ਵੇਖੋ ਵੀਡੀਓ

ਅਣਗਿਣਤ ਲੋਕ ਗੀਤ ਤੇ ਗੀਤ ਗਾਏ 

ਚੰਦਰਕਾਂਤਾ ਕਪੂਰ ਨੇ ਅਣਗਿਣਤ ਗੀਤ ਤੇ ਲੋਕ ਗੀਤ ਗਾਏ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਮੇਰੀਆਂ ਲਾਲ ਵੰਗਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਗਾਇਕਾ ਨੇ ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਤੇ ਅਨੇਕਾਂ ਹੀ ਗੀਤ ਗਾਏ ਹਨ ।  




ਭੈਣ ਦਾ ਕੈਂਸਰ ਦਾ ਕਰਵਾਇਆ ਇਲਾਜ 

ਚੰਦਰਕਾਂਤਾ ਕਪੂਰ ਨੇ ਆਪਣੀ ਭੈਣ ਦਾ ਕੈਂਸਰ ਦਾ ਇਲਾਜ ਕਰਵਾਇਆ ਅਤੇ ਖੁਦ ਦਸ ਸਾਲ ਤੱਕ ਉਹ ਭੈਣ ‘ਤੇ ਪੈਸਾ ਖਰਚਦੀ ਰਹੀ । ਹਾਲਾਂਕਿ ਗਾਇਕਾ ਦੀ ਭੈਣ ਦਾ ਦਿਹਾਂਤ ਹੋ ਚੁੱਕਿਆ ਹੈ।ਛੇ ਭੈਣਾਂ ਦੀ ਹੱਥੀਂ ਡੋਲੀ ਤੋਰਨ ਵਾਲੀ ਇਸ ਭੈਣ ਨੂੰ ਹੁਣ ਕੋਈ ਵੀ ਸਾਂਭਣ ਵਾਲਾ ਨਹੀਂ ਹੈ ।   ਹੁਣ ਗਾਇਕਾ ਕਿਰਾਏ ਦੇ ਕਮਰੇ ਨੂੰ ਛੱਡ ਕੇ ਬਿਰਧ ਆਸ਼ਰਮ ‘ਚ ਰਹਿਣ ਲੱਗ ਪਈ ਹੈ। ਉਸ ਦਾ ਕਹਿਣਾ ਹੈ ਕਿ ਉਹ ਇੱਕਲੀ ਰਹਿੰਦੀ ਹੈ ਅਤੇ ਇਸ ਲਈ ਉਹ ਬਿਰਧ ਆਸ਼ਰਮ ‘ਚ ਹੀ ਰਹਿਣ ਲੱਗ ਪਈ ਹੈ। ਇੱਥੇ ਉਹ ਹਾਰਮੋਨੀਅਮ ਦੇ ਨਾਲ ਅਕਸਰ ਸੁਰ ਅਭਿਆਸ ਕਰਦੀ ਰਹਿੰਦੀ ਹੈ




 

 

 





Related Post