ਤਸਵੀਰ ‘ਚ ਦਾਦੇ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ !

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕਲਾਕਾਰ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ, ਜਿਸ ਨੇ ਆਪਣੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।

By  Shaminder July 31st 2023 10:49 AM -- Updated: July 31st 2023 11:00 AM

 ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕਲਾਕਾਰ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ, ਜਿਸ ਨੇ ਆਪਣੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ ।


ਹੋਰ ਪੜ੍ਹੋ : ਧਰਮਿੰਦਰ ਦੇ ਨਾਲ ਸ਼ਬਾਨਾ ਆਜ਼ਮੀ ਦਾ ਇਹ ਦ੍ਰਿਸ਼ ਵੇਖ ਦਰਸ਼ਕ ਹੋਏ ਹੈਰਾਨ, ਕਿਹਾ ‘ਇਸਦੀ ਕਿਸੇ ਨੇ ਨਹੀਂ ਸੀ ਕੀਤੀ ਉਮੀਦ’

ਜਿਸ ਦੀ ਗਾਇਕੀ ਦੀ ਖੂਬ ਤਾਰੀਫ ਵੀ ਹੁੰਦੀ ਹੈ ਅਤੇ ਆਪਣੇ ਚੱਕਵੇਂ ਜਿਹੇ ਗੀਤਾਂ ਲਈ ਇਹ ਗਾਇਕ ਜਾਣਿਆ ਜਾਂਦਾ ਹੈ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਣੇ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਚਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰਦੇ ਹਾਂ (Jordan Sandhuਜੌਰਡਨ ਸੰਧੂ ਦੀ ।


View this post on Instagram

A post shared by Jordan Sandhu (@jordansandhu)


ਜਿਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੌਰਡਨ ਨੇ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਤਸਵੀਰ ਨੂੰ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ‘ਅਸੀਂ ਚੰਡੀਗੜ ਆ ਗਏ,ਦਾਦਾ ਪੜ੍ਹਿਆ ਏ ਸਾਡਾ ਨੀ ਲਾਹੌਰ ਦਾ ... ਮਝੈਲ ਸ: ਕੁਲਵੰਤ ਸਿੰਘ ਸੰਧੂ ‘।


ਫੈਨਸ ਨੇ ਦਿੱਤੇ ਖੂਬ ਰਿਐਕਸ਼ਨ 

ਇਸ ਤਸਵੀਰ ‘ਤੇ ਗਾਇਕ ਦੇ ਫੈਨਸ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ਅਤੇ ਕਿਸੇ ਨੇ ਦਾਦੇ ਪੋਤੇ ਦੀ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ । 


Related Post