ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਜੱਜ ਬਣ ਕੇ ਵਧਾਇਆ ਮਾਪਿਆਂ ਦਾ ਮਾਣ, ਕੋਈ ਡਰਾਈਵਰ ਤੇ ਕੋਈ ਹੈ ਸਿਕਓਰਿਟੀ ਗਾਰਡ ਦੀ ਧੀ, ਵੇਖੋ ਵੀਡੀਓ
ਬੀਤੇ ਦਿਨੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜੂਡੀਸ਼ੀਅਲ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ । ਜਿਸ ‘ਚ ਪੰਜਾਬ ਦੀਆਂ ਪੰਜ ਧੀਆਂ ਨੇ ਬਾਜ਼ੀ ਮਾਰੀ ਹੈ ।ਇਨ੍ਹਾਂ ਧੀਆਂ ਦੀ ਮਿਹਨਤ ਨੂੰ ਪ੍ਰਮਾਤਮਾ ਨੇ ਰੰਗ ਭਾਗ ਲਾਏ ਹਨ । ਪਰ ਇਨ੍ਹਾਂ ਦੇ ਲਈ ਇਸ ਮੁਕਾਮ ‘ਤੇ ਪਹੁੰਚਣਾ ਏਨਾਂ ਆਸਾਨ ਨਹੀਂ ਸੀ ।
ਬੀਤੇ ਦਿਨੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)ਦੇ ਵੱਲੋਂ ਜੂਡੀਸ਼ੀਅਲ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ । ਜਿਸ ‘ਚ ਪੰਜਾਬ ਦੀਆਂ ਧੀਆਂ ਨੇ ਬਾਜ਼ੀ ਮਾਰੀ ਹੈ ।ਇਨ੍ਹਾਂ ਧੀਆਂ ਦੀ ਮਿਹਨਤ ਨੂੰ ਪ੍ਰਮਾਤਮਾ ਨੇ ਰੰਗ ਭਾਗ ਲਾਏ ਹਨ । ਪਰ ਇਨ੍ਹਾਂ ਦੇ ਲਈ ਇਸ ਮੁਕਾਮ ‘ਤੇ ਪਹੁੰਚਣਾ ਏਨਾਂ ਆਸਾਨ ਨਹੀਂ ਸੀ । ਕਿਉਂਕਿ ਇਨ੍ਹਾਂ ਧੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ ।
ਹੋਰ ਪੜ੍ਹੋ : ਕੰਗਨਾ ਰਣੌਤ ਬਣੀ ਭੂਆ, ਭਰਾ ਦੇ ਘਰ ਪੁੱਤਰ ਨੇ ਲਿਆ ਜਨਮ
ਪੀਪੀਐੱਸਸੀ ਵੱਲੋਂ ਐਲਾਨੇ ਗਏ ਇਨ੍ਹਾਂ ਨਤੀਜਿਆਂ ਤੋਂ ਬਾਅਦ ਇਨ੍ਹਾਂ ਕੁੜੀਆਂ ਦੇ ਨਾਲ ਪੀਟੀਸੀ ਪੰਜਾਬੀ ਦੀ ਟੀਮ ਵੱਲੋਂ ਖ਼ਾਸ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਕੁੜੀਆਂ ਨੇ ਆਪਣੇ ਸੰਘਰਸ਼ ਅਤੇ ਮਾਪਿਆਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਬਾਰੇ ਗੱਲਬਾਤ ਕੀਤੀ ਤਾਂ ਇਨ੍ਹਾਂ ਦੇ ਸੰਘਰਸ਼ ਦੀ ਦਾਸਤਾਨ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ ।
ਪੰਜਾਬ ਦੀਆਂ ਇਨ੍ਹਾਂ ਧੀਆਂ ‘ਤੇ ਹਰ ਕਿਸੇ ਨੂੰ ਮਾਣ
ਪੰਜਾਬ ਦੀਆਂ ਇਨ੍ਹਾਂ ਧੀਆਂ ਦੀ ਇਸ ਉਪਲਬਧੀ ‘ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ । ਕਿਉਂਕਿ ਇਨ੍ਹਾਂ ਵਿੱਚੋਂ ਕਿਸੇ ਨੇ ਡਰਾਈਵਰੀ ਕਰਕੇ ਆਪਣੀ ਧੀ ਦੇ ਸੁਫ਼ਨੇ ਪੂਰੇ ਕੀਤੇ ਹਨ ਅਤੇ ਕਿਸੇ ਨੇ ਸਿਕਓਰਿਟੀ ਗਾਰਡ ਦੀ ਨੌਕਰੀ ਕਰਕੇ ਆਪਣੀਆਂ ਧੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ।
ਪਰ ਅੱਜ ਜਦੋਂ ਇਹ ਧੀਆਂ ਇਸ ਵੱਡੇ ਮੁਕਾਮ ‘ਤੇ ਪਹੁੰਚ ਕੇ ਜੱਜ ਬਣੀਆਂ ਹਨ ਤਾਂ ਪਿਤਾ ਦਾ ਸੀਨਾ ਮਾਣ ਦੇ ਨਾਲ ਚੌੜਾ ਹੋ ਗਿਆ ਹੈ ਅਤੇ ਉਹ ਆਪਣੀਆਂ ਤੰਗੀਆਂ ਤੁਰਸ਼ੀਆਂ ਅਤੇ ਔਖੇ ਦਿਨਾਂ ਨੂੰ ਭੁੱਲ ਗਏ ਹਨ ।ਕਿਉਂਕਿ ਉਨ੍ਹਾਂ ਦੀ ਕੀਤੀ ਮਿਹਨਤ ਦਾ ਮੁੱਲ ਮੁੜ ਗਿਆ ਹੈ ।