ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੋਇਆ ਹੰਗਾਮਾ, ਕਈ ਨੌਜਵਾਨ ਜ਼ਖਮੀ

By  Shaminder January 29th 2024 11:45 AM

ਗਾਇਕ ਬੱਬੂ ਮਾਨ (Babbu Maan)ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੱਬੂ  ਮਾਨ ਦੇ ਸ਼ੋਅ ‘ਚ ਹੰਗਾਮਾ ਹੋਇਆ ਹੈ। ਜ਼ਿਲ੍ਹਾ ਬਠਿੰਡਾ ਦੇ ਇੱਕ ਇੰਸਟੀਚਿਊਟ ‘ਚ ਬੱਬੂ ਮਾਨ ਦਾ ਲਾਈਵ ਸ਼ੋਅ (Live Show)ਸੀ । ਇਸੇ ਦੌਰਾਨ ਨੌਜਵਾਨਾਂ ਦੀ ਆਪਸ ‘ਚ ਕਿਸੇ ਗੱਲ ਤੋਂ ਬਹਿਸ ਹੋ ਗਈ ।ਜਿਸ ਤੋਂ ਬਾਅਦ ਤੈਸ਼ ‘ਚ ਆਏ ਤੀਹ ਪੈਂਤੀ ਦੇ ਕਰੀਬ ਨੌਜਵਾਨਾਂ ਨੇ ਦੋ ਮੁੰਡਿਆਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ । ਇਸ ਦੌਰਾਨ ਕਈ ਨੌਜਵਾਨ ਜ਼ਖਮੀ ਹੋ ਗਏ ਅਤੇ ਕਈ ਗੰਭੀਰ ਤੌਰ ‘ਤੇ ਜ਼ਖਮੀ ਵੀ ਹੋ ਗਏ ।ਗੰਭੀਰ ਹਾਲਤ ‘ਚ ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਸ਼ੋਅ ਦੇ ਦੌਰਾਨ ਇੱਕ ਸ਼ਖਸ ਜੋ ਕਿ ਆਪਣੀ ਪਤਨੀ ਤੇ ਸਾਲੀ ਦੇ ਨਾਲ ਮੌਜੂਦ ਸੀ ।

Babbu maan.jpg

 ਹੋਰ ਪੜ੍ਹੋ : ਕੌਰ ਬੀ ਬਣਾ ਰਹੀ ਸੀ ਪੱਥਰਾਂ ‘ਤੇ ਖੜ੍ਹ ਕੇ ਵੀਡੀਓ, ਡਿੱਗਦੀ-ਡਿੱਗਦੀ ਬਚੀ, ਕਿਹਾ ‘ਹੁਣੇ ਆ ਜਾਣੀ ਸੀ ਫੀਲਿੰਗ’

ਉਸ ‘ਤੇ ਕੁਝ ਨੌਜਵਾਨ ਗਲਤ ਟਿੱਪਣੀਆਂ ਕਰ ਰਹੇ ਸਨ । ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਵਧਿਆ ਸੀ ।ਹਮਲਾਵਰ ਫਰਾਰ ਹੋ ਗਏ ਹਨ । ਮੌਕੇ ‘ਤੇ ਮੌਜੂਦ ਇੱਕ ਸ਼ਖਸ ਨੇ ਦੱਸਿਆ ਕਿ ਸੁਰੱਖਿਆ ਮੁਲਾਜ਼ਮਾਂ ਦੇ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਅਤੇ ਇਹ ਸਭ ਵੀਡੀਓ ਬਨਾਉਣ ‘ਚ ਜੁਟੇ ਰਹੇ ਅਤੇ ਤਮਾਸ਼ਬੀਨ ਬਣੇ ਸਭ ਕੁਝ ਵੇਖਦੇ ਰਹੇ ।

ਬੱਬੂ ਮਾਨ ਦਾ ਨਵਾਂ ਗੀਤ ‘ਜਿਪਸੀ’ ਰਿਲੀਜ਼ ਫੈਨਸ ਨੂੰ ਆ ਰਿਹਾ ਪਸੰਦ

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਬੱਬੂ ਮਾਨ ਜਿੱਥੇ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਹਨ, ਉੱਥੇ ਹੀ ਵਧੀਆ ਗੀਤਕਾਰ ਵੀ ਹਨ । ਉਹ ਆਪਣੇ ਗੀਤ ਖੁਦ ਹੀ ਲਿਖਦੇ ਹਨ ।ਜਲਦ ਹੀ ਉਹ ਆਪਣੇ ਗੀਤਾਂ ਦੀ ਇੱਕ ਕਿਤਾਬ ਵੀ ਰਿਲੀਜ਼ ਕਰਨ ਜਾ ਰਹੇ ਹਨ । ਜਿਸ ਦਾ ਖੁਲਾਸਾ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਕੀਤਾ ਸੀ।

View this post on Instagram

A post shared by Babbu Maan (@babbumaaninsta)


 

 

Related Post