ਬਰੈਂਪਟਨ ‘ਚ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨਾਲ ਹੋਈ ਚੋਰੀ ਦੀ ਵਾਰਦਾਤ, ਚੋਰਾਂ ਨੇ ਗੱਡੀ ਦੀ ਕੀਤੀ ਭੰਨਤੋੜ, ਗਾਇਕ ਨੇ ਸਾਂਝਾ ਕੀਤਾ ਵੀਡੀਓ

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੇ ਨਾਲ ਚੋਰੀ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਗਾਇਕ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਵੀਡੀਓ ‘ਚ ਗਾਇਕ ਜੋੜੀ ਦੱਸ ਰਹੀ ਹੈ ਕਿ ਥੋੜੇ ਜਿਹੇ ਸਮਾਨ ਵਾਸਤੇ ਚੋਰਾਂ ਨੇ ਉਨ੍ਹਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਕਾਰ ‘ਚ ਪਿਆ ਕੁਝ ਸਮਾਨ ਚੋਰੀ ਕਰਕੇ ਲੈ ਗਏ ।

By  Shaminder June 28th 2023 09:33 AM

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ (Deep Dhillon) ਦੇ ਨਾਲ ਚੋਰੀ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਗਾਇਕ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਵੀਡੀਓ ‘ਚ ਗਾਇਕ ਜੋੜੀ ਦੱਸ ਰਹੀ ਹੈ ਕਿ ਥੋੜੇ ਜਿਹੇ ਸਮਾਨ ਵਾਸਤੇ ਚੋਰਾਂ ਨੇ ਉਨ੍ਹਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਕਾਰ ‘ਚ ਪਿਆ ਕੁਝ ਸਮਾਨ ਚੋਰੀ ਕਰਕੇ ਲੈ ਗਏ । ਦੀਪ ਢਿੱਲੋਂ ਨੇ ਇਸ ਬਾਰੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਆਪਣੀ ਗੱਡੀ ਤੋੜ ਗਏ’ ।

ਹੋਰ ਪੜ੍ਹੋ : ਗਾਇਕ ਪ੍ਰੀਤ ਹਰਪਾਲ ਪਿਤਾ ਦੇ ਨਾਲ ਸਮੁੰਦਰ ਕਿਨਾਰੇ ਮਸਤੀ ਕਰਦੇ ਆਏ ਨਜ਼ਰ, ਗਾਈਆਂ ਕੁਲਦੀਪ ਮਾਣਕ ਦੀਆਂ ਕਲੀਆਂ, ਵੇਖੋ ਵੀਡੀਓ

View this post on Instagram

A post shared by Deep Dhillon (@deepdhillon111)


ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੀਪ ਢਿੱਲੋਂ ਬੈਂ੍ਰਪਟਨ ‘ਚ ਗੱਡੀ ਰੋਕ ਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਲਈ ਗਏ । ਰਾਤ ਦੇ ਸਮੇਂ ਗੱਡੀ ਦੀ ਭੰਨ ਤੋੜ ਕਰਕੇ ਚੋਰ ਕਾਰ ‘ਚ ਰੱਖਿਆ ਸਮਾਨ ਲੈ ਕੇ ਰਫੂਚੱਕਰ ਹੋ ਗਏ । 


ਕੁਝ ਦਿਨ ਪਹਿਲਾਂ ਹੀ ਪਿਤਾ ਗਏ ਹਨ ਵਿਦੇਸ਼ 

ਦੀਪ ਢਿੱਲੋਂ ਦੇ ਪਿਤਾ ਜੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਏ ਨੇ । ਜਿਨ੍ਹਾਂ ਦਾ ਬਹੁਤ ਹੀ ਭਰਵਾਂ ਸਵਾਗਤ ਦੀਪ ਅਤੇ ਜੈਸਮੀਨ ਦੇ ਵੱਲੋਂ ਕੀਤਾ ਗਿਆ ਸੀ । ਜੈਸਮੀਨ ਅਤੇ ਦੀਪ ਢਿੱਲੋਂ ਨੇ ਵਿਦੇਸ਼ ‘ਚ ਵੀ ਆਪਣਾ ਘਰ ਬਣਾਇਆ ਹੋਇਆ ਹੈ । ਜਿੱਥੋਂ ਦੀਆਂ ਤਸਵੀਰਾਂ ਗਾਇਕ ਜੋੜੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ ।


ਇਹ ਗਾਇਕ ਜੋੜੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ ।ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਜੋੜੀ ਨੇ ਲਵ ਮੈਰਿਜ ਕਰਵਾਈ ਹੈ ਤੇ ਦੋਵਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਪੁੱਤਰ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ । 

View this post on Instagram

A post shared by jaismeen jassi (@jaismeenj)




Related Post