ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਜੜ੍ਹਾਂ ਲਾਉਣੀਆਂ ਹੋਣ ਤਾਂ….’

By  Shaminder March 22nd 2024 04:38 PM

ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਬੀਤੇ ਦਿਨੀਂ ਛੋਟੇ ਭਰਾ (Baby Boy) ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ । ਬੀਤੇ ਦਿਨ ਨਿੱਕੇ ਸਿੱਧੂ ਦੇ ਘਰ ਆਉਣ ਤੋਂ ਬਾਅਦ ਹਵੇਲੀ ‘ਚ ਉਸ ਦੇ ਸੁਆਗਤ ਦੇ ਲਈ ਫੁੱਲ ਲਗਾਏ ਗਏ ਹਨ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਇਸ ਦੌਰਾਨ ਸਿੱਧੂ ਮੂਸੇਵਾਲਾ (Sidhu Moose wala Father) ਦੇ ਪਿਤਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Sidhu Moose wala Father Balkaur sidhu birthday.jpg

ਹੋਰ ਪੜ੍ਹੋ : ਓਟੀਟੀ ਬਿੱਗ ਬੌਸ ‘ਚ ਜਸਮੀਨ ਕੌਰ ਕਰੇਗੀ ਐਂਟਰੀ

ਜਿਸ ‘ਚ ਉਹ ਇਸ ਉਮਰ ‘ਚ ਬੱਚੇ ਦੇ ਜਨਮ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ‘ਮੈਂ ਦੋ ਸਾਲ ਤੱਕ ਪਤਨੀ ਦੇ ਨਾਲ ਉਸ ਦਾ ਦੁੱਖ ਮਹਿਸੂਸ ਕੀਤਾ ਅਤੇ ਮੈਂ ਇਹੀ ਕਹਿੰਦਾ ਸੀ ਕਿ ਪੋਤੇ ਪੋਤੀਆਂ ਉਮਰੇ ਇਹ ਕਿਹੜੇ ਚੱਕਰਾਂ ‘ਚ ਪੈ ਗਈ ਹੈ। ਪਰ ‘ਜਦੋਂ ਜੜ੍ਹ ਲਾਉਣੀ ਹੋਵੇ ਤਾਂ ਇਨਸਾਨ ਉਮਰਾਂ ਨਹੀਂ ਵੇਖਦਾ’। ਜੇ ਪੁੱਤ ਨੇ ਮਹਿਲ ਖੜ੍ਹੇ ਕੀਤੇ ਨੇ ਤਾਂ ਇਨ੍ਹਾਂ ਨੂੰ ਵੱਸਦਾ ਰੱਖਣਾ ਹੈ’। Charan kaur with New born baby.jpg

ਹੋਰ ਪੜ੍ਹੋ : ‘ਛੋਟੇ ਸਿੱਧੂ ਮੂਸੇਵਾਲਾ’ ਦੇ ਸੁਆਗਤ ਲਈ ਫੁੱਲਾਂ ਨਾਲ ਸਜਾਈ ਹਵੇਲੀ, ਵੇਖੋ ਤਸਵੀਰਾਂ

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ 

ਸੋਸ਼ਲ ਮੀਡੀਆ ਤੇ ਬਲਕੌਰ ਸਿੱਧੂ (Balkaur sidhu) ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ (Video Viral) ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਕਿਸੇ ਨੇ ਲਿਖਿਆ ‘ਬਾਪੂ ਜੀ ਤੁਸੀਂ ਪਰਵਾਹ ਨਾ ਕਰੋ’ । ਇੱਕ ਹੋਰ ਨੇ ਕਿਹਾ ‘ਬਾਪੂ ਜੀ ਟੈਨਸ਼ਨ ਨਾ ਲਓ, ਇਸ ਵਾਰ ਅਸੀਂ ਇਹ ਗਲਤੀ ਨਹੀਂ ਹੋਣ ਦੇਣੀ। 

Hobby Dhaliwal with Charan kaur and new born baby.jpg

ਅਸੀਂ ਤੁਹਾਡੇ ਨਾਲ ਖੜੇ ਹਾਂ। ਇਨ੍ਹਾਂ ਸਰਕਾਰਾਂ ਦੀ ਤਾਂ…ਚਿੱਟਾ ਤਾਂ ਖਤਮ ਨਹੀਂ ਹੋਇਆ ਹਾਲੇ ਤੱਕ ਨਾਂ ਹੀ ਇਨ੍ਹਾਂ ਕੋਲੋਂ ਗੁੰਡਾ ਰਾਜ ਖਤਮ ਹੋ ਰਿਹਾ ।ਬਸ ਲੋਕਾਂ ਦੇ ਘਰਾਂ ਵਿੱਚ ਹੀ ਵੇਖੀ ਜਾਂਦੇ ਆ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਇਸ ਵੀਡੀਓ ‘ਤੇ ਦਿੱਤੇ ਹਨ । 

View this post on Instagram

A post shared by Instant Pollywood (@instantpollywood)



Related Post