ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-੨’ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਜਿਆ ‘ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਟੀਮ ਨੇ ਦੱਸਿਆ ਕਿ ਅੱਜ ਅਸੀਂ ਆਪਣੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਪੁੱਜੇ ਹਾਂ ।

By  Shaminder June 8th 2024 09:41 AM -- Updated: June 8th 2024 09:48 AM

ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-੨’ (Ni Main Sass Kuttni-2) ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ‘ਤੇ   ਸਰਬਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਟੀਮ ਨੇ ਦੱਸਿਆ ਕਿ ਅੱਜ ਅਸੀਂ ਆਪਣੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪੁੱਜੇ ਹਾਂ । ਅੱਜ ਸਾਡੀ ਫਿਲਮ ਰਿਲੀਜ਼ ਹੋਈ  ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪੁੱਜੇ ਹਾਂ ਉੱਥੇ ਹੀ ਫਿਲਮ ਦੇ ਬਾਰੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਪਰਿਵਾਰਿਕ ਫਿਲਮ ਹੈ ।

ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ‘ਚ ਭੈਣ ਰੰਗੋਲੀ ਨੇ ਦਿੱਤਾ ਬਿਆਨ, ਕਿਹਾ 'ਇਸ ਨੂੰ ਮੋਟੀ ਰਕਮ ਆ ਗਈ ਹੋਣੀ ਖਾਲਿਸਤਾਨੀਆਂ ਤੋਂ,ਇਸ ਨੂੰ ਰਿਮਾਂਡ ‘ਤੇ ਲੈਣਾ ਪਵੇਗਾ’

  ਇਸ ਫਿਲਮ ਨੂੰ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੇਖਣ ਜਰੂਰ ਜਾਓ ਇਸ ਫਿਲਮ ਵਿੱਚ ਹਾਸਾ ਕਮੇਡੀ ਤੇ ਪਰਿਵਾਰ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਉਸ ਉਤੇ ਫਿਲਮ ਬਣਾਈ ਗਈ ਹੈ ।ਫ਼ਿਲਮ ਦੇ ਕਲਾਕਾਰਾਂ ਨੇ ਕਿਹਾ ਕਿ ਅਸੀਂ ਜਦੋਂ ਫਿਲਮ  ਬਣਾ  ਰਹੇ ਸਾਂ ਤੇ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਸੀ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਸੀ।ਫ਼ਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਦੇ ਮੋਹਾਲੀ ਤੋਂ ਇਲਾਵਾ ਕਈ ਇਲਾਕਿਆਂ   ਵਿੱਚ ਹੋਈ ।


ਅੱਜ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ।ਸਾਨੂੰ ਬਹੁਤ ਚੰਗਾ ਲੱਗਾ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੀ ਪਹਿਲੀ ਫਿਲਮ ਨੂੰ ਪਿਆਰ ਦਿੱਤਾ  ਹੈ, ਉਸੇ  ਤਰ੍ਹਾਂ ਹੀ ਇਸ ਫਿਲਮ ਨੂੰ ਵੀ ਪੂਰਾ ਪਿਆਰ ਦਵੋਗੇ ਤੇ ਜਲਦ ਹੀ ਅਸੀਂ ‘ਨੀ ਮੈਂ ਸੱਸ ਕੁੱਟਣੀ-੩’ ਵੀ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। 

View this post on Instagram

A post shared by Tanvi Nagi (Gurbani Kaur) (@tanvinagi.official)





Related Post