ਪੰਜਾਬੀ ਫ਼ਿਲਮ ‘ਅੱਲ੍ਹੜ ਵਰੇਸ’ ਦੀ ਸਟਾਰ ਕਾਸਟ ਪੁੱਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਪੰਜਾਬੀ ਇੰਡਸਟਰੀ ਦੇ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਰਹਿੰਦੇ ਹਨ । ਹੁਣ ਪੰਜਾਬੀ ਫ਼ਿਲਮ ‘ਅੱਲ੍ਹੜ ਵਰੇਸ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪੁੱਜੀ ਹੈ।

By  Shaminder May 22nd 2024 06:05 PM

ਪੰਜਾਬੀ ਇੰਡਸਟਰੀ ਦੇ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਰਹਿੰਦੇ ਹਨ । ਹੁਣ ਪੰਜਾਬੀ ਫ਼ਿਲਮ ‘ਅੱਲ੍ਹੜ ਵਰੇਸ’ (Allahar Vares) ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪੁੱਜੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਫ਼ਿਲਮ ਦੇ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਰਹੇ ਹਨ। 

ਹੋਰ ਪੜ੍ਹੋ : ‘ਡਾਂਸ ਪੰਜਾਬੀ ਡਾਂਸ’ ਦੇ ਮੰਚ ‘ਤੇ ਇਸ ਕੁੜੀ ਨੇ ਦੱਸਿਆ ਕਿਵੇਂ ਪਤੀ ਦੀ ਮੌਤ ਤੋ ਬਾਅਦ ਗਿੱਧੇ ਨੇ ਦਿੱਤੀ ਨਵੀਂ ਜ਼ਿੰਦਗੀ, ਵੇਖੋ ਵੀਡੀਓ

  ਕਲਾਕਾਰਾਂ ਨੇ ਦਿੱਤੀ ਫ਼ਿਲਮ ਬਾਰੇ ਜਾਣਕਾਰੀ  

ਅਦਾਕਾਰ ਜਿੰਮੀ ਸ਼ਰਮਾ, ਰਾਜ ਧਾਲੀਵਾਲ ਤੇ ਤਰਸੇਮ ਪੌਲ ਨੇ ਫ਼ਿਲਮ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਅਸੀਂ ਇੱਕ ਸਾਫ਼ ਸੁਥਰੀ ਫ਼ਿਲਮ ਬਣਾ ਰਹੇ ਹਾਂ।ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਿਆ ਜਾ ਸਕਦਾ ਹੈ। ਉੱਥੇ ਹੀ ਫਿਲਮ ਦੇ ਹੀਰੋ ਜਿਮ ਸ਼ਰਮਾ ਨੇ ਕਿਹਾ ਕਿ ਮੈਂ ਆਪਣੇ ਕੰਫਰਟ ਜ਼ੋਨ ਤੋਂ ਹਟ ਕੇ ਇੱਕ ਵੱਖਰੀ ਤਰ੍ਹਾਂ ਦਾ ਤੇ ਅਲੱਗ ਤਰ੍ਹਾਂ ਦਾ ਇਹ ਕਿਰਦਾਰ ਨਿਭਾ ਰਿਹਾ ਹਾਂ ।


ਜਿਸ ਨੂੰ ਕਰਨ ਵੇਲੇ ਬਹੁਤ ਸਾਰੇ ਚੈਲੇਂਜਸ ਆਏ ਇਸ ਫਿਲਮ ਵਿੱਚ ਮੇਰਾ ਨਾਮ ਬਾਜ ਹੈ ਅਤੇ ਇਸ ਵਿੱਚ ਮੇਰੇ ਵੱਖਰੇ ਵੱਖਰੇ ਸ਼ੈਡਸ ਲੋਕਾਂ ਨੂੰ ਵੇਖਣ ਨੂੰ ਮਿਲਣਗੇ ਇਸ ਵਾਰੀ ਮੈਂ ਲੀਕ ਤੋਂ ਹਟ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮੁੱਚੀ ਟੀਮ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਫਿਲਮ ਲੋਕਾਂ ਨੂੰ ਪਸੰਦ ਆਵੇਗੀ ਅਤੇ ਉਹ ਇਸ ਫਿਲਮ ਨੂੰ ਪੂਰੀ ਫੈਮਲੀ ਨਾਲ ਵੇਖਣ ਜਾਣਗੇ।




Related Post