ਫ਼ਿਲਮ ‘ਸੰਗਰਾਂਦ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

By  Shaminder March 14th 2024 04:30 PM

ਪੰਜਾਬੀ ਫ਼ਿਲਮ ‘ਸੰਗਰਾਂਦ’ (Sangrand) ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ, ਉਥੇ ਹੀ ਫ਼ਿਲਮ ਦੀ ਕਾਮਯਾਬੀ ਦੇ ਲਈ ਵੀ ਅਰਦਾਸ ਕੀਤੀ । ਫ਼ਿਲਮ ਦੇ ਕਲਾਕਾਰਾਂ ਨੇ ਕਿਹਾ ਕਿ  ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਨਾਨਕਸ਼ਾਹੀ ਕੈਲੰਡਰ ਰਿਲੀਜ਼ ਹੋਇਆ ਹੈ ਜਿਸ ਦੇ ਚਲਦੇ ਸਾਡੀ ਫਿਲਮ ਦਾ ਨਾਂ ਵੀ ਸੰਗਰਾਂਦ ਹੈ ਤੇ ਉਸਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਅੱਜ ਗੁਰੂ ਘਰ ਵਿੱਚ ਪੁੱਜੇ ਹਾਂ ਜਦੋਂ ਫਿਲਮ ਦੀ ਸ਼ੁਰੂਆਤ ਕਰਨੀ ਸੀ ਉਦੋਂ ਵੀ ਅਸੀਂ ਗੁਰੂ ਘਰ ਵਿੱਚ ਆਏ ਹਾਂ ਤੇ  ਫਿਲਮ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Gavie and sharn kaur.jpg

 

ਹੋਰ ਪੜ੍ਹੋ : ਤਰਸੇਮ ਜੱਸੜ ਪੁਰਾਣੇ ਦੋਸਤਾਂ ਦੇ ਨਾਲ ਖਾਣੇ ਦਾ ਅਨੰਦ ਮਾਣਦੇ ਆਏ ਨਜ਼ਰ

ਫ਼ਿਲਮ ਵੇਖਣ ਦੀ ਅਪੀਲ 

ਫ਼ਿਲਮ ਦੇ ਕਲਾਕਾਰ ਗੈਵੀ ਚਾਹਲ  ਗੈਵੀ ਚਾਹਲ ਤੇ ਫਿਲਮ ਦੀ ਹੀਰੋਇਨ ਸ਼ਰਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਫਿਲਮ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਂ ਸੰਗਰਾਂਦ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਇਹ ਫਿਲਮ ਵੇਖਣ ਜਰੂਰ ਜਾਣ ਇਹ ਫਿਲਮ ਪਰਿਵਾਰ ਦੇ ਅਧਾਰਿਤ ਫਿਲਮ ਹੈ। ਉਹਨਾਂ ਕਿਹਾ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਸਾਡੀ ਫਿਲਮ ਦਾ ਨਾਂ ਵੀ ਸੰਗਰਾਂਦ ਹੈ ਸੰਗਰਾਂਦ ਦਾ ਮਕਸਦ ਹੁੰਦਾ ਹੈ ਕਿ ਸਾਰਾ ਮਹੀਨਾ ਖੁਸ਼ੀਆਂ ਭਰਿਆ ਤੇ ਚੜ੍ਹਦੀ ਕਲਾ ਵਿੱਚ ਰਹੇ। 

Gavie chahal in Golden temple.jpg

ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਂਦੀ ਫ਼ਿਲਮ 

ਫ਼ਿਲਮ ‘ਸੰਗਰਾਂਦ’ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਂਦੀ ਫ਼ਿਲਮ ਹੈ। ਜਿਸ ‘ਚ ਗੈਵੀ ਚਾਹਲ ਨੇ ਸਾਹਿਬ ਅਤੇ ਸ਼ਰਨ ਕੌਰ ਨੇ ਕੀਰਤ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਸ਼ੂਟਿੰਗ ਬਠਿੰਡਾ ‘ਚ ਹੋਈ ਹੈ। ਗੈਵੀ ਚਾਹਲ ਨੇ ਵੀ ਫ਼ਿਲਮ ਨੂੰ ਵੇਖਣ ਦੀ ਅਪੀਲ ਦਰਸ਼ਕਾਂ ਨੂੰ ਕੀਤੀ ਹੈ। ਇਸ ਦੇ ਨਾਲ ਹੀ ਗੈਵੀ ਚਾਹਲ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਵੀ ਕੀਤੀ ਹੈ। 

View this post on Instagram

A post shared by Gavie Chahal (@chahalgavie)

 

Related Post