ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ਦੀ ਸਟਾਰਕਾਸਟ ਪੁੱਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

ਪੰਜਾਬੀ ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਮੌਕੇ ਫ਼ਿਲਮ ਦੇ ਕਲਾਕਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।

By  Shaminder June 19th 2024 11:51 AM

ਪੰਜਾਬੀ ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ (Teriya Meriya Hera Pheriyan)ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਮੌਕੇ ਫ਼ਿਲਮ ਦੇ ਕਲਾਕਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਫ਼ਿਲਮ ਦੇ ਕਲਾਕਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਦੀ ਚੜ੍ਹਦੀ ਕਲਾ ਲਈ ਗੁਰੂ ਘਰ ਵਿੱਚ ਅਰਦਾਸ ਕਰਨ ਪੁੱਜੇ ਹਾਂ ।


ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਨੀਤਾ ਦੇਵਗਨ,ਯੋਗਰਾਜ ਸਿੰਘ, ਪੁਖਰਾਜ ਭੱਲਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਦੇ ਕਲਾਕਾਰਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਆੳੇੁਂਦੇ ਹਾਂ ਤਾਂ ਸਾਡੀ ਫਿਲਮ ਸੁਪਰ ਡੂਪਰ ਜਾਂਦੀ ਹੈ ।ਅੱਜ ਵੀ ਅਸੀਂ ਪੁੱਜੇ ਹਾਂ ਤੇ ਗੁਰੂ ਘਰੋਂ ਅਸ਼ੀਰਵਾਦ ਲਿਆ ਹੈ ਉੱਥੇ ਹੀ ਉਹਨਾਂ ਕਿਹਾ ਕਿ ਇਹ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਯੂਕੇ ਦੇ ਵਿੱਚ ਹੋਈ ਹੈ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ‘ਚ ਹੋਈ ਹੈ।


ਉਹਨਾਂ ਕਿਹਾ ਕਿ ਇਹ ਐਨਆਰਆਈ ਪਰਿਵਾਰ ਦੀ ਫਿਲਮ ਹੈ ਤੇ ਇਸ ਵਿੱਚ ਕਮੇਡੀ ਵੀ ਹੈ ਤੁਹਾਨੂੰ ਇਹ ਫਿਲਮ ਬਹੁਤ ਵਧੀਆ ਲੱਗੇਗੀ ਅੱਗੇ ਵੀ ਅਸੀਂ ਕਾਫੀ ਫਿਲਮਾਂ ਲੈ ਕੇ ਆਏ ਹਾਂ ਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ ਹਨ ਤੇ ਬਹੁਤ ਪਿਆਰ ਮਿਲਿਆ ਹੈ। ਸਾਨੂੰ ਆਸ ਹੈ ਕਿ ਇਸ ਫਿਲਮ ਨੂੰ ਵੀ ਦਰਸ਼ਕ ਕਾਫੀ ਪਿਆਰ ਦੇਣਗੇ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੀਏ ਜਿਸ ਲਈ ਗੁਰੂ ਘਰ ਵਿੱਚ ਆਸ਼ੀਰਵਾਦ ਲੈਣ ਲਈ ਪਹੁੰਚੇ ਹਾਂ ।ਅਸੀਂ ਆਸ ਕਰਦੇ ਹਾਂ ਕਿ 21 ਜੂਨ ਨੂੰ ਦਰਸ਼ਕ ਆਪਣੇ ਪਰਿਵਾਰਾਂ ਦੇ ਨਾਲ ਇਹ ਫਿਲਮ ਵੇਖਣ ਲਈ ਜਰੂਰ ਜਾਣਗੇ ਤੇ ਸਾਨੂੰ ਬਹੁਤ ਪਿਆਰ ਦੇਣਗੇ।

View this post on Instagram

A post shared by Pukhraj Bhalla (@pukhrajbhalla)


Related Post