ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਪੰਜਾਬੀ ਫਿਲਮ ‘ਵਾਰਨਿੰਗ ਟੂ’ (Warning-2)ਦੀ ਸਟਾਰ ਕਾਸਟ ਨਤਮਸਤਕ ਹੋਣ ਦੇ ਲਈ ਪੁੱਜੀ ।ਇਸ ਮੌਕੇ ਫਿਲਮ ਦੀ ਟੀਮ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ । ਫ਼ਿਲਮ ਦੀ ਸਮੁੱਚੀ ਟੀਮ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਫ਼ਿਲਮ ਦੇ ਕਲਾਕਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਫਿਲਮ ਦੀ ਕਾਮਯਾਬੀ ਅਤੇ ਸਰਬਤ ਦੇ ਭਲੇ ਦੇ ਲਈ ਅਰਦਾਸ ਕਰਨ ਦੇ ਲਈ ਪੁੱਜੇ ਹਨ ।
ਹੋਰ ਪੜ੍ਹੋ : ਭਾਨਾ ਸਿੱਧੂ ਦੇ ਹੱਕ ‘ਚ ਨਿੱਤਰੇ ਲੱਖਾਂ ਲੋਕ, ਨੇਤਰਹੀਣ ਬੱਚੇ ਵੀ ਸਪੋਟ ਲਈ ਭਾਨੇ ਦੇ ਪਿੰਡ ਪੁੱਜੇ
ਫ਼ਿਲਮ 2 ਫਰਵਰੀ ਨੂੰ ਹੋਵੇਗੀ ਰਿਲੀਜ਼
ਫ਼ਿਲਮ ‘ਵਾਰਨਿੰਗ-2’ ਦੋ ਫਰਵਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫੈਨਸ ਵੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਫ਼ਿਲਮ ਦੇ ਕਲਾਕਾਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਇੱਕ ਪਰਿਵਾਰਿਕ ਫਿਲਮ ਹੈ।ਫ਼ਿਲਮ ਦੇ ਕਲਾਕਾਰਾਂ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਇਹ ਫ਼ਿਲਮ ਵੇਖਣ ਦੀ ਅਪੀਲ ਕੀਤੀ । ਫ਼ਿਲਮ ਬਾਰੇ ਗੱਲਬਾਤ ਕਰਦੇ ਹੋਏ ਕਲਾਕਾਰਾਂ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਨਾਲ ਨਾਲ ਰਾਜਸਥਾਨ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ, ਤੁਹਾਨੂੰ ਇਹ ਫਿਲਮ ਵੇਖ ਕੇ ਬਹੁਤ ਆਨੰਦ ਆਵੇਗਾ ਉਹਨਾਂ ਕਿਹਾ ਕਿ ਲੋਕਾਂ ਦਾ ਅਸੀਂ ਅਸ਼ੀਰਵਾਦ ਲੈਣ ਲਈ ਅੱਜ ਇੱਥੇ ਪੁੱਜੇ ਹਾਂ ਕਿ ਫਿਲਮ ਚੜ੍ਹਦੀ ਕਲਾ ਵਿੱਚ ਹੋਵੇ।
ਉਹਨਾਂ ਕਿਹਾ ਕਿ ਪਹਿਲੀ ਫਿਲਮ ਵਾਰਨਿੰਗ ਵਨ ਨੂੰ ਵੀ ਤੁਸੀਂ ਲੋਕਾਂ ਬਹੁਤ ਪਿਆਰ ਦਿੱਤਾ ਤੇ ਹੁਣ ਅਸੀਂ ਤੁਹਾਡੇ ਲਈ ਵਾਰਨਿੰਗ ਟੂ ਲੈ ਕੇ ਆਏ ਹਾਂ ਅਸੀਂ ਜਦੋਂ ਵੀ ਕੋਈ ਨਵੀਂ ਫਿਲਮ ਬਣਾਉਦੇ ਹਾਂ ਤੇ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਜਰੂਰ ਆਉਂਦੇ ਹਾਂ ।ਉਹਨਾਂ ਕਿਹਾ ਜਦੋਂ ਵੀ ਅਸੀਂ ਗੁਰੂ ਘਰ ਵਿੱਚ ਆਏ ਹਾਂ ਕਦੀ ਖਾਲੀ ਨਹੀਂ ਮੁੜੇ ਅੱਜ ਵੀ ਬਾਬਾ ਜੀ ਦੀ ਅੱਗੇ ਅਰਦਾਸ ਕਰਨ ਆਏ ਹਾਂ ਕਿ ਸਾਡੀ ਫਿਲਮ ਚੜ੍ਹਦੀ ਕਲਾ ਵਿੱਚ ਹੋਵੇ।
ਗਿੱਪੀ ਗਰੇਵਾਲ, ਜੈਸਮੀਨ ਭਸੀਨ ਸਣੇ ਕਈ ਕਲਾਕਾਰ ਆਉੇਣਗੇ ਨਜ਼ਰ
ਫ਼ਿਲਮ ‘ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫ਼ਿਲਮ ਰਾਹੁਲ ਦੇਵ, ਰਘਵੀਰ ਬੋਲੀ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
View this post on Instagram
A post shared by ???????????????????? ???????????????????????? (@gippygrewal)