ਫਿਲਮ ‘ਮਸਤਾਨੇ’ ਦੀ ਸਟਾਰ ਕਾਸਟ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਕੀਤਾ ਗਿਆ ਸਨਮਾਨਿਤ
ਤਰਸੇਮ ਜੱਸੜ ਇਨ੍ਹੀਂ ਦਿਨੀਂ ਫ਼ਿਲਮ ‘ਮਸਤਾਨੇ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿਤੇ ਨਾ ਕਿਤੇ ਦੱਬ ਗਏ ਸਨ । ਸਿੱਖ ਇਤਿਹਾਸ ਨੂੰ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਲਈ ਸਿੱਖ ਸੰਸਥਾਵਾਂ ਦੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ।
ਤਰਸੇਮ ਜੱਸੜ (Tasrem Jassar)ਇਨ੍ਹੀਂ ਦਿਨੀਂ ਫ਼ਿਲਮ ‘ਮਸਤਾਨੇ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿਤੇ ਨਾ ਕਿਤੇ ਦੱਬ ਗਏ ਸਨ । ਸਿੱਖ ਇਤਿਹਾਸ ਨੂੰ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਲਈ ਸਿੱਖ ਸੰਸਥਾਵਾਂ ਦੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਕਰਣ ਦਿਓਲ ਪਤਨੀ ਦੇ ਨਾਲ ਹੋਏ ਰੋਮਾਂਟਿਕ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬੀ ਫਿਲਮ ਮਸਤਾਨੇ ਨੂੰ ਜਿਥੇ ਸੰਗਤਾ ਵਲੋ ਪੂਰੇ ਵਿਸ਼ਵ ਵਿਚ ਪਿਆਰ ਮਿਲਿਆ ਉਥੇ ਹੀ ਸਿਖ ਪੰਥ ਦੇ ਇਤਿਹਾਸ ਨੂੰ ਦਰਸਾਉਂਦੀ ਇਸ ਫਿਲਮ ਦੀ ਸਟਾਰ ਕਾਸਟ ਨੂੰ ਅਜ ਅੰਮ੍ਰਿਤਸਰ ਦੇ ਗੁਰੂਦੁਆਰਾ ਬਾਬਾ ਫੁਲਾ ਸਿੰਘ ਬੁਰਜ ਵਿਖੇ ਬਾਬਾ ਬੁਢਾ ਦਲ ਦੇ ੧੪ ਵੇ ਮੁਖੀ ਜਥੇਥਾਰ ਬਾਬਾ ਸਿੰਘ ਅਕਾਲੀ ੯੬ ਕਰੋੜੀ ਬਾਬਾ ਬਲਬੀਰ ਸਿੰਘ ਵਲੋ ਸਨਮਾਨਿਤ ਕੀਤਾ ਗਿਆ ਅਤੇ ਫਿਲਮ ਦੀ ਸਮੂਚੀ ਸਟਾਰ ਕਾਸਟ ਅਤੇ ਫਿਲਮ ਦੀ ਚੜਦੀਕਲਾ ਦੀ ਅਰਦਾਸ ਵੀ ਕੀਤੀ।
ਤਰਸੇਮ ਜੱਸੜ ਨੇ ਕੀਤਾ ਧੰਨਵਾਦ
ਇਸ ਮੌਕੇ ਅਦਾਕਾਰ ਤਰਸੇਮ ਜੱਸੜ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਫਿਲਮ ਦੀ ਸਫਲਤਾ ਤਾ ਜਿਥੇ ਸੰਗਤਾ ਦਾ ਧੰਨਵਾਦ ਹੈ ਜਿਹਨਾ ਦੇ ਪਿਆਰ ਸਦਕਾ ਮੇਰੀ ਨਿਜੀ ਜਿੰਦਗੀ ਤੇ ਬਹੁਤ ਪ੍ਰਭਾਵ ਪਿਆ ਹੈ। ਅਤੇ ਇਸ ਫਿਲਮ ਰਾਹੀਂ ਅਸੀਂ ਸਿੱਖ ਇਤਿਹਾਸ ਦੇ ਉਨ੍ਹਾਂ ਪਲਾਂ ਤੇ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਜ ਜੋ ਪਿਆਰ ਅਤੇ ਸਤਿਕਾਰ ਬਾਬਾ ਜੀ ਵਲੋ ਮਿਲਿਆ ਹੈ ਉਸ ਨਾਲ ਅਜਿਹੇ ਹੋਰ ਪ੍ਰੋਜੇਕਟ ਕਰਨ ਦੀ ਹਿੰਮਤ ਮਿਲਦੀ ਹੈ।
ਇਸ ਮੌਕੇ ੯੬ ਕਰੋੜੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਸਿਖ ਇਤਿਹਾਸ ਨੂੰ ਦਰਸਾਉਂਦੀ ਫਿਲਮ ਮਸਤਾਨੇ ਦੀ ਸਟਾਰ ਕਾਸਟ ਕੀਤੇ ਕਾਰਜ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਅਜਿਹੀ ਫਿਲਮ ਰਾਹੀਂ ਸਿੱਖ ਇਤਿਹਾਸ ਨੂੰ ਦਰਸਾਉਂਦੀ ਫਿਲਮ ਦਾ ਨਿਰਮਾਣ ਕਰਨ ਵਿਚ ਯੋਗਦਾਨ ਪਾਇਆ ਉਸ ਲਈ ਉਨ੍ਹਾਂ ਨੂੰ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਫਿਲਮ ਅਤੇ ਸਟਾਰ ਕਾਸਟ ਦੀ ਚੜਦੀ ਕਲਾ ਲਈ ਅਰਦਾਸ ਵੀ ਕੀਤੀ ਗਈ ਹੈ ਅਤੇ ਅਜਿਹੇ ਸ਼ਲਾਘਾਯੋਗ ਉਪਰਾਲੇ ਦੇ ਚਲਦੇ ਸਰਕਾਰ ਨੂੰ ਇਸ ਫਿਲਮ ਨੂੰ ਟੈਕਸ ਫ੍ਰੀ ਕਰਨ ਦੀ ਅਪੀਲ ਵੀ ਕੀਤੀ ਹੈ।