ਫ਼ਿਲਮ ‘ਬਲੈਕੀਆ-2’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪੁੱਜੀ
ਪੰਜਾਬੀ ਫ਼ਿਲਮ ‘ਬਲੈਕੀਆ-2’ (Blackia -2) ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਨਤਮਸਤਕ ਹੋਣ ਦੇ ਲਈ ਪੁੱਜੀ । ਜਿੱਥੇ ਫ਼ਿਲਮ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਅਤੇ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਵੀ ਮਾਣਿਆ ।
ਹੋਰ ਪੜ੍ਹੋ : ਵੈਭਵ ਗੁਪਤਾ ਨੇ ਜਿੱਤਿਆ ‘ਇੰਡੀਅਨ ਆਈਡਲ-14’ ਦਾ ਖਿਤਾਬ
ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਕਲਾਕਾਰ
ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਦੇਵ ਖਰੌੜ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ 8 ਮਾਰਚ ਨੂੰ ਸਾਡੀ ਫਿਲਮ ਬਲੈਕੀਆ ਟਿਊ ਰਿਲੀਜ਼ ਹੋਣ ਜਾ ਰਹੀ ਹੈ ਸਾਰੇ ਲੋਕ ਇਸ ਫਿਲਮ ਵੇਖਣ ਫਿਲਮਾਂ ਘਰ ਚ ਜਰੂਰ ਪੁੱਜਣ ਅਦਾਕਾਰ ਨੇ ਕਿਹਾ ਕਿ ਗੁਰੂ ਦੇ ਦਰ ਤੋਂ ਮੰਗਣ ਆਈਦਾ ਹੈ ਜੋ ਵੀ ਇਸ ਦਰ ਤੋਂ ਮੰਗਦਾ ਹੈ ਉਸ ਨੂੰ ਜਰੂਰ ਮਿਲਦਾ ਹੈ। ਅੱਜ ਵੀ ਆਪਣੇ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਗੁਰੂ ਦੇ ਦਰ ਤੇ ਪੁੱਜੇ ਹਾਂ ਤੇ ਗੁਰੂ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ ਤੇ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਇਸ ਮੌਕੇ ‘ਤੇ ਅਦਾਕਾਰ ਨੇ ਕਿਹਾ ਕਿ ਇਸ ਦਰ ‘ਤੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ।
ਇਹ ਉਹ ਦਰ ਹੈ ਜਿੱਥੇ ਸਭ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ ।ਫ਼ਿਲਮ ਦੇ ਬਾਰੇ ਗੱਲਬਾਤ ਕਰਦੇ ਹੋਏ ਦੇਵ ਖਰੌੜ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਵੰਡ ਤੋਂ ਪਹਿਲਾਂ ਪਾਕਿਸਤਾ ਦੇ ਸਰਦਾਰਾਂ ‘ਤੇ ਅਧਾਰਿਤ ਹੈ। ਜੋ ਕਿ ਜ਼ਮੀਨਾਂ ਦੇ ਮਾਲਕ ਹੁੰਦੇ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਵੀ ਵੱਡੀ ਗਿਣਤੀ ‘ਚ ਆ ਕੇ ਇਹ ਫ਼ਿਲਮ ਵੇਖਣ ਦੀ ਅਪੀਲ ਵੀ ਕੀਤੀ ।
ਇਸ ਫ਼ਿਲਮ ‘ਚ ਅਦਾਕਾਰਾ ਜਪਜੀ ਖਹਿਰਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਅਦਾਕਾਰਾ ਨੇ ਫ਼ਿਲਮ ਦੇ ਬਾਰੇ ਗੱਲਬਾਤ ਕਰਦੇ ਹੋਏ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ।ਫ਼ਿਲਮ ‘ਚ ਜਪਜੀ ਖਹਿਰਾ ਨੇ ਨਿੰਮੋ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ।
ਫ਼ਿਲਮ ਦੀ ਸ਼ੂਟਿੰਗ ਜ਼ਿਆਦਾਤਰ ਰਾਜਸਥਾਨ, ਪੰਜਾਬ ਅਤੇ ਬੰਬੇ ‘ਚ ਕੀਤੀ ਗਈ ਹੈ।ਫ਼ਿਲਮ ਦੇ ਇਸ ਪਾਰਟ ਨੂੰ ਲੈ ਕੇ ਦਰਸ਼ਕ ਵੀ ਬਹੁਤ ਹੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।