ਫ਼ਿਲਮ ‘ਵ੍ਹਾਈਟ ਪੰਜਾਬ’ ਦੀ ਸਟਾਰ ਕਾਸਟ ਪੁੱਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਪੰਜਾਬੀ ਫਿਲਮ ‘ਵ੍ਹਾਈਟ ਪੰਜਾਬ’ ਦੇ ਕਲਾਕਾਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ।
ਪੰਜਾਬੀ ਫਿਲਮ ‘ਵ੍ਹਾਈਟ ਪੰਜਾਬ’ (White Punjab) ਦੇ ਕਲਾਕਾਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਫਿਲਮ ਨੂੰ ਲੈ ਕੇ ਵਾਹਿਗੁਰੂ ਅੱਗੇ ਫਿਲਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਚਿੱਟੇ ਦੇ ਰਾਹੀਂ ਵ੍ਹਾਈਟ ਨੂੰ ਬਾਹਰ ਬਹੁਤ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਨਾ ਕਿਹਾ ਕਿ ਵ੍ਹਾਈਟ ਮੁਹੱਬਤ ਦਾ ਰੰਗ ਹੈ। ਵ੍ਹਾਈਟ ਅਮਨ ਸ਼ਾਂਤੀ ਦਾ ਰੰਗ ਹੈ ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਭਾਈ ਹਰਿਜੰਦਰ ਸਿੰਘ ਅਤੇ ਭਾਈ ਮਨਿੰਦਰ ਸਿੰਘ ਜੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਵ੍ਹਾਈਟ ਫੁੱਲ ਹਨ ਵ੍ਹਾਈਟ ਕੁਰਤਾ ਪਜਾਮਾ ਪਾ ਕੇ ਅਸੀਂ ਟੋਰ ਨਾਲ ਬਾਹਰ ਘੁੰਮੀਦਾ ਹੈ। ਉਹਨਾਂ ਕਿਹਾ ਕਿ ਵ੍ਹਾਈਟ ਚਿੱਟਾ ਜਿਹਨੂੰ ਨਸ਼ੇ ਨਾਲ ਜੋੜਿਆ ਜਾਂਦਾ ਹੈ ਉਸ ਨੂੰ ਲੈ ਕੇ ਨਹੀਂ ਹੈ ।ਉਹਨਾਂ ਕਿਹਾ ਕਿ ਇਸ ਵਿੱਚ ਯੂਨੀਵਰਸਿਟੀ ਕਲਚਰ ਯੂਨੀਵਰਸਿਟੀ ਚੋਂ ਕਿੱਦਾਂ ਕੁੜੀਆਂ ਮੁੰਡੇ ਬਾਹਰ ਵੱਡੇ ਅਫਸਰ ਬਣਦੇ ਹਨ ਕੋਈ ਗੈਂਗਸਟਰ ਬਣਦਾ ਹੈ। ਫ਼ਿਲਮ ਦੇ ਕਲਾਕਾਰਾਂ ਨੇ ਕਿਹਾ ਇਹ ਗੈਂਗ ਵਾਰ ਦੇ ਉੱਤੇ ਫਿਲਮ ਬਣਾਈ ਗਈ ਹੈ।ਉਹਨਾਂ ਕਿਹਾ ਹਰ ਵਰਗ ਅਤੇ ਉਮਰ ਯੂਥ ਦੇ ਨਾਲ ਇਹ ਫਿਲਮ ਮੇਲ ਖਾਂਦੀ ਹੈ।
ਉਹਨਾਂ ਕਿਹਾ ਕਿ ਸਿਆਸਤਦਾਨ ਕਿਵੇਂ ਯੂਥ ਨੂੰ ਇਸਤੇਮਾਲ ਕਰਦੀ ਹੈ, ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਉੱਤੇ ਹੀ ਰੀਅਲ ਲਾਈਫ ਤੇ ਬਣਾਈ ਗਈ ਹੈ। ਕਲਾਕਾਰਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਗਿਆ ਸਿਰਫ ਸਚਾਈ ਦਿਖਾਈ ਗਈ ਹੈ। ਨਾ ਕਿਸੇ ਦਾ ਪੱਖ ਲਿਆ ਗਿਆ ਨਾ ਕਿਸੇ ਦੇ ਬਾਰੇ ਗੱਲ ਕੀਤੀ ਗਈ ਹੈ।ਫ਼ਿਲਮ ਦੀ ਮੁੱਖ ਭੂਮਿਕਾ ‘ਚ ਗਾਇਕ ਕਾਕਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।