ਫ਼ਿਲਮ ‘ਚੇਤਾ ਸਿੰਘ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ

ਫ਼ਿਲਮ ‘ਚੇਤਾ ਸਿੰਘ’ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੀ ।ਜਿੱਥੇ ਟੀਮ ਨੇ ਗੁਰੁ ਸਾਹਿਬ ਦਾ ਫ਼ਿਲਮ ਦੀ ਸਫਲਤਾ ਦੇ ਲਈ ਸ਼ੁਕਰਾਨਾ ਕੀਤਾ। ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ।

By  Shaminder September 11th 2023 10:20 AM -- Updated: September 11th 2023 10:26 AM

ਫ਼ਿਲਮ ‘ਚੇਤਾ ਸਿੰਘ’ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਮੱਥਾ ਟੇਕਣ ਦੇ ਲਈ ਪੁੱਜੀ ।ਜਿੱਥੇ ਟੀਮ ਨੇ ਗੁਰੁ ਸਾਹਿਬ ਦਾ ਫ਼ਿਲਮ ਦੀ ਸਫਲਤਾ ਦੇ ਲਈ ਸ਼ੁਕਰਾਨਾ ਕੀਤਾ। ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਅਤੇ ਸਭ ਦਾ ਇਸ ਫ਼ਿਲਮ ਨੂੰ ਸਪੋਟ ਕਰਨ ਦੇ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ । 

 ਹੋਰ ਪੜ੍ਹੋ : ਜੈਸਮੀਨ ਅਖਤਰ ਦੇ ਵਿਆਹ ਨੂੰ ਹੋਏ ਪੰਜ ਮਹੀਨੇ, ਗਾਇਕਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਕੰਵਲਜੀਤ ਸਿੰਘ ਦੀ ਫ਼ਿਲਮ ‘ਚੇਤਾ ਸਿੰਘ’ ਬਦਲੇ ਦੀ ਕਹਾਣੀ ਨੂੰ ਹੈ ਦਰਸਾਉਂਦੀ 

 ਪ੍ਰਿੰਸ ਕੰਵਲਜੀਤ ਸਿੰਘ ਦੀ ਫ਼ਿਲਮ ‘ਚੇਤਾ ਸਿੰਘ’ ਬਦਲੇ ਦੀ ਕਹਾਣੀ ਨੂੰ ਦਰਸਾਉਂਦੀ ਹੈ । ਜਿਸ ‘ਚ ਇੱਕ ਸ਼ਖਸ ਦੇ ਨਾਲ ਹੋਏ ਧੱਕੇ ਦਾ ਬਦਲਾ ਕਿਵੇਂ ਉਹ ਲੈਂਦਾ ਹੈ । ਇਸ ਬਾਰੇ ਦਰਸਾਇਆ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹਨਾਂ ਨੇ ਫ਼ਿਲਮ ‘ਕਲੀ ਜੋਟਾ’ ‘ਚ ਵੀ ਸਤਿੰਦਰ ਸਰਤਾਜ ਦੇ ਦੋਸਤ ਦਾ ਕਿਰਦਾਰ ਨਿਭਾਇਆ ਸੀ ।


ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਉਹ ਦਿਖਾਈ ਦੇ ਚੁੱਕੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੰਦੇ ਹਨ ।ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਪ੍ਰਿੰਸ ਕੰਵਲਜੀਤ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਹਨ । 

View this post on Instagram

A post shared by Manraj Rai (@manrajraiofficial)


Related Post