ਸੋਸ਼ਲ ਮੀਡੀਆ ‘ਤੇ ਮਸ਼ਹੂਰ ਇਸ ਬੀਬੀ ਦੇ ਪੁੱਤ ਦਾ ਹੋਇਆ ਵਿਆਹ, ਰਾਜਵੀਰ ਜਵੰਦਾ ਵੀ ਹੈ ਫੈਨ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ।ਜੋ ਕਈ ਵਾਰ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਕੁਝ ਬਜ਼ੁਰਗ ਬੀਬੀਆਂ ਦੇ ਵੀਡੀਓ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਬੀਬੀ (Bibi)ਦੇ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਮਸ਼ਹੂਰ ਹੈ । ਤੁਸੀਂ ਇਸ ਅੜਬ ਬੀਬੀ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ (Social Media Star) ‘ਤੇ ਵਾਇਰਲ ਹੁੰਦੇ ਵੇਖੇ ਹੋਣਗੇ । ਜਿਨ੍ਹਾਂ ‘ਚ ਇਹ ਬੀਬੀ ਸਭ ਦੀ ਕਲਾਸ ਲਗਾਉਂਦੀ ਨਜ਼ਰ ਆਉਂਦੀ ਹੈ । ਭਾਵੇਂ ਉਹ ਉੇਸ ਦਾ ਪਤੀ ਹੋਵੇ, ਪੁੱਤਰ ਹੋਵੇ ਜਾਂ ਫਿਰ ਹੋਰ ਕੋਈ ।
ਹੋਰ ਪੜ੍ਹੋ : ਸੁਖਸ਼ਿੰਦਰ ਛਿੰਦਾ ਆਪਣੇ ਜੱਦੀ ਪਿੰਡ ਪਹੁੰਚੇ, ਵੇਖੋ ਖੂਬਸੂਰਤ ਵੀਡੀਓ
ਹਰ ਕਿਸੇ ਦੇ ਨਾਲ ਉਹ ਅੜਬ ਤਰੀਕੇ ਦੇ ਨਾਲ ਪੇਸ਼ ਆਉਂਦੀ ਦਿਖਾਈ ਦਿੰਦੀ ਹੈ । ਪਰ ਹੁਣ ਇਹ ਬੇਬੇ ਕਾਫੀ ਖੁਸ਼ ਹੈ। ਕਿਉਂਕਿ ਇਸ ਬੀਬੀ ਦੇ ਪੁੱਤਰ ਦਾ ਵਿਆਹ ਹੋ ਗਿਆ ਹੈ।
ਕੁਝ ਦਿਨ ਪਹਿਲਾਂ ਬੀਬੀ ਨੇ ਪੁੱਤਰ ਦੇ ਮੰਗਣੇ ਦੀ ਖਬਰ ਸਾਂਝੀ ਕੀਤੀ ਸੀ । ਹੁਣ ਬੀਬੀ ਦੇ ਕੁਝ ਵੀਡੀਓ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਬੀਬੀ ਆਪਣੀ ਨੂੰਹ ਦੇ ਨਾਲ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ
ਇਸ ਵਿਆਹ ‘ਚ ਗਾਇਕ ਰਾਜਵੀਰ ਜਵੰਦਾ ਨੇ ਪਰਫਾਰਮ ਕੀਤਾ ਸੀ । ਆਪਣੀ ਪਰਫਾਰਮੈਂਸ ਤੋਂ ਬਾਅਦ ਆਪਣੇ ਗੀਤ ਗਾਉਣ ਨੂੰ ਛੱਡ ਕੇ ਬੀਬੀ ਦੇ ਨਾਲ ਗੱਲਬਾਤ ਕਰਦੇ ਹਨ ਅਤੇ ਆਪਣੀ ਟੀਮ ਨੂੰ ਵੀ ਦੱਸਦੇ ਹਨ ਕਿ ਇਹ ਉਹੀ ਬੀਬੀ ਹੈ ਜਿਸ ਦੇ ਵੀਡੀਓ ਆਪਾਂ ਵੇਖਦੇ ਹਾਂ।
ਜਿਸ ‘ਚ ਰਾਜਵੀਰ ਜਵੰਦਾ ਕਹਿੰਦੇ ਨੇ ਕਿ ਇਹ ਉਹੀ ਬੀਬੀ ਹੈ ਜਿਨ੍ਹਾਂ ਦੇ ਅਸੀਂ ਵੀਡੀਓ ਬਹੁਤ ਵੇਖਦੇ ਹਾਂ ।ਦੱਸ ਦਈਏ ਕਿ ਬੀਬੀ ਦੀਆਂ ਸੱਤ ਧੀਆਂ ਹਨ ਅਤੇ ਪਿਛਲੀ ਉਮਰੇ ਘਰ ‘ਚ ਪੁੱਤਰ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਬੀਬੀ ਨੇ ਹੁਣ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ।