‘ਡਾਕੂ’ ਪਰਿਵਾਰ ਦੇ ਪੁੱਤਰ ਨੇ ਵੀਡੀਓ ਪਾ ਕੇ ਦੱਸਿਆ ਹਾਲ, ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਸੋਚ ਸਮਝ ਕੇ ਬੋਲਿਆ ਕਰੋ’
ਡਾਕੂ ਪਰਿਵਾਰ (Daaku Family)ਦੇ ਮੁਖੀ ਪਰਮਜੀਤ ਸਿੰਘ (Parmjit Singh Pamma) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ।ਜਿਸ ਤੋਂ ਬਾਅਦ ਹੁਣ ਕਈ ਦਿਨਾਂ ਬਾਅਦ ਪਰਮਜੀਤ ਸਿੰਘ ਪੰਮੇ ਦੇ ਪੁੱਤਰ ਨੇ ਮੁੜ ਤੋਂ ਵੀਡੀਓ (Video Viral)ਸੋਸ਼ਲ ਮੀਡੀਆ ‘ਤੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਪਰਮਜੀਤ ਸਿੰਘ ਪੰਮਾ ਦੇ ਪੁੱਤਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤਾਂ ਚੋਂ ਉਹ ਲੰਘਿਆ ਹੈ ।ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪਤਾ ਹੈ । ਜੇ ਮੈਂ ਇੱਕ ਮਹੀਨਾ ਕੰਮ ਛੱਡ ਦੇਵਾਂ ਤਾਂ ਮੇਰੇ ਘਰ ਦਾ ਗੁਜ਼ਾਰਾ ਔਖਾ ਹੋ ਜਾਣਾ ਹੈ।
ਹੋਰ ਪੜ੍ਹੋ : 57 ਸਾਲ ਪਹਿਲਾਂ ਕਰੀਨਾ ਕਪੂਰ ਦੀ ਸੱਸ ਸ਼ਰਮੀਲਾ ਟੈਗੋਰ ਨੂੰ ਲੈ ਕੇ ਹੋਇਆ ਸੀ ਖੂਬ ਹੰਗਾਮਾ, ਜਾਣੋ ਕੀ ਸੀ ਵਜ੍ਹਾ
ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਕਮੈਂਟ ਕਰਨ ਵਾਲਿਆਂ ਨੂੰ ਪਰਮਜੀਤ ਸਿੰਘ ਪੰਮਾ ਦੇ ਪੁੱਤਰ ਨੇ ਜਵਾਬ ਦਿੰਦਿਆਂ ਕਿਹਾ ਕਿ ‘ਗਰੀਬੀ…ਸਮਝਿਆ ਕਰੋ ਸਾਰੇ ਬੋਲਣ ਤੋਂ ਪਹਿਲਾਂ। ਦੁੱਖ ਜਿਨ੍ਹਾਂ ਦਾ ਗਿਆ ਹੋਵੇ ਉਨ੍ਹਾਂ ਨੂੰ ਪਤਾ ਹੁੰਦਾ। ਐਂਵੇ ਵਾਧੂ ਨਹੀਂ ਬੋਲੀਦਾ ਹੁੰਦਾ। ਕੰਮ ਨੇ ਇਹ ਮੇਰੇ…ਲੋਕੀਂ ਇੱਕ ਮਹੀਨਾ ਕੰਮ ਛੱਡ ਕੇ ਵੇਖ ਲੈਣ ਆਪਣਾ। ਦੂਜੇ ਮਹੀਨੇ ਰੋਟੀ ਨੂੰ ਔਖਾ ਹੋ ਜਾਂਦਾ ਹੈ।ਸੋਚਿਆ ਕਰੋ ਥੋੜਾ ਜਿਹਾ’।
ਜਿਉਂ ਹੀ ਪਰਮਜੀਤ ਸਿੰਘ ਪੰਮੇ ਦੇ ਪੁੱਤਰ ਦੇ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਤਾਂ ਸੋਸ਼ਲ ਮੀਡੀਆ ‘ਤੇ ਉਸ ਨੂੰ ਕਈ ਯੂਜ਼ਰ ਨੇ ਹੌਸਲਾ ਦਿੱਤਾ । ਕਿਸੇ ਨੇ ਮਦਦ ਦੇ ਲਈ ਹੱਥ ਅੱਗੇ ਵਧਾਇਆ ਅਤੇ ਕਈਆਂ ਨੇ ਕਿਹਾ ਕਿ ਉਸ ਨੂੰ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ।ਇੱਕ ਨੇ ਕਿਹਾ ਪਰਵਾਹ ਨਾ ਕਰੋ ਵੀਰੇ, ਇਹੋ ਜਿਹੇ ਲੋਕਾਂ ਦੀ ਬਹੁਤੀ ਨਹੀਂ ਸੁਣੀਦੀ।ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਡਾਕੂ ਬਾਈ ਜਿੱਥੇ ਮਦਦ ਦੀ ਲੋੜ ਹੋਈ ਆਵਾਜ਼ ਲਾਈ ਮੇਰਾ ਭਰਾ…ਪਿਉ ਜਾਣ ਦਾ ਦੁੱਖ ਮੈਂ ਸਮਝਦਾ ਹਾਂ।
ਜਦੋਂਕਿ ਇੱਕ ਹੋਰ ਨੇ ਲਿਖਿਆ ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਆ, ਜਦੋਂ ਆਪਣੇ ‘ਤੇ ਬੀਤੇ ਫਿਰ ਪਤਾ ਲੱਗਦਾ ।ਸੋਸ਼ਲ ਮੀਡੀਆ ‘ਤੇ ਉਸ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਕਿਹਾ ਕਿ ਬਾਪੂ ਦੇ ਜਾਣ ਤੋਂ ਬਾਅਦ ਇਹ ਤਾਂ ਪਤਾ ਲੱਗ ਗਿਆ ਕਿ ਨਾਲ ਕੁਝ ਨਹੀਂ ਜਾਣਾ ਅਤੇ ਔਖੇ ਵੇਲੇ ਕੋਈ ਨਾਲ ਨਹੀਂ ਖੜਦਾ । ਇਸ ਲਈ ਜੋ ਹੈ, ਜਿੰਨਾ ਹੈ ਉਸੇ ‘ਚ ਹੀ ਖੁਸ਼ ਰਹਿਣਾ ਚਾਹੀਦਾ ਹੈ’।