ਨਿੱਕਾ ਜ਼ੈਲਦਾਰ 4 ਦੀ ਸ਼ੂਟਿੰਗ ਅਰਦਾਸ ਤੋਂ ਬਾਅਦ ਕੀਤੀ ਗਈ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ
ਪੰਜਾਬੀ ਇੰਡਸਟਰੀ ‘ਚ ਨਵੇਂ-ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਉੱਥੇ ਹੀ ਫ਼ਿਲਮਾਂ ਦੇ ਸੀਕਵੇਲ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ । ਹੁਣ ‘ਨਿੱਕਾ ਜ਼ੈਲਦਾਰ-4’ ਦੇ ਸੀਕਵੇਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਬਣ ਰਹੀਆਂ ਹਨ । ਇਸ ਦੇ ਨਾਲ ਹੀ ਫ਼ਿਲਮਾਂ ਦੇ ਸੀਕਵੇਲ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ । ਫ਼ਿਲਮ ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ-1, ਨਿੱਕਾ ਜ਼ੈਲਦਾਰ-2 ਅਤੇ ਨਿੱਕਾ ਜ਼ੈਲਦਾਰ-3 ਦੀ ਕਾਮਯਾਬੀ ਤੋਂ ਬਾਅਦ ਹੁਣ ਨਿੱਕਾ ਜ਼ੈਲਦਾਰ-4 (Nikkaa Zaildar -4) ਬਨਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।
ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਦਾਸ ਤੋਂ ਬਾਅਦ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ‘ਚ ਐਮੀ ਵਿਰਕ,ਪਰਮਿੰਦਰ ਗਿੱਲ,ਸੋਨਮ ਬਾਜਵਾ, ਨਿਰਮਲ ਰਿਸ਼ੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਜਤਿੰਦਰ ਕੌਰ, ਸੁਖਵਿੰਦਰ ਸੁੱਖੀ, ਗੁਰਮੀਤ ਸਾਜਨ ਵੀ ਅਦਾਕਾਰੀ ਕਰਦੇ ਦਿਖਾਈ ਦੇਣਗੇ । ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ । ਫ਼ਿਲਮ ਦਾ ਪ੍ਰੋਡਕਸ਼ਨ ਵ੍ਹਾਈਟ ਹਿੱਲ ਦੇ ਵੱਲੋਂ ਕੀਤਾ ਜਾ ਰਿਹਾ ਹੈ।
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਕਈ ਫ਼ਿਲਮਾਂ ‘ਚ ਕਰ ਚੁੱਕੀ ਹੈ ਕੰਮ
ਇਸ ਤੋਂ ਪਹਿਲਾਂ ਵੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ ਨੂੰ ਨਿੱਕਾ ਜ਼ੈਲਦਾਰ ਫ਼ਿਲਮ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਜੋੜੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ ।