ਪੰਜਾਬੀ ਇੰਡਸਟਰੀ ਦਾ ਉੱਭਰਦਾ ਰੈਪਰ ਹਰਸ਼ ਲਿਖਾਰੀ ਯੋ ਯੋ ਹਨੀ ਸਿੰਘ, ਸ਼ੇਰਾ ਤੇ ਮਨੀਸ਼ ਪੌਲ ਦੇ ਨਾਲ ਮਸਤੀ ਕਰਦਾ ਆਇਆ ਨਜ਼ਰ, ਵੇਖੋ ਵੀਡੀਓ
ਹਰਸ਼ ਲਿਖਾਰੀ ਅਕਸਰ ਸਿੱਧੂ ਮੂਸੇਵਾਲਾ ਦੇ ਗੀਤ ਸੁਣਦਾ ਸੀ ਅਤੇ ਇਸੇ ਤੋਂ ਉਸ ਨੂੰ ਲਿਖਣ ਦੀ ਪ੍ਰੇਰਣਾ ਮਿਲੀ ।ਕਈ ਲੋਕ ਉਸ ਨੂੰ ਛੋਟਾ ਸਿੱਧੂ ਮੂਸੇਵਾਲਾ ਵੀ ਕਹਿੰਦੇ ਹਨ, ਪਰ ਹਰਸ਼ ਲਿਖਾਰੀ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਵਰਗਾ ਨਹੀਂ ਹੈ ਤੇ ਨਾ ਹੀ ਉਸ ਦੇ ਵਰਗਾ ਕਦੇ ਬਣ ਸਕਦਾ ਹੈ।
ਪੰਜਾਬੀ ਇੰਡਸਟਰੀ ਦਾ ਉੱਭਰਦਾ ਰੈਪਰ ਹਰਸ਼ ਲਿਖਾਰੀ (Harsh Likhari) ਹੌਲੀ ਹੌਲੀ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਛਾ ਰਿਹਾ ਹੈ।ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਰੈਪਰ ਹਨੀ ਸਿੰਘ, ਸ਼ੇਰਾ ਅਤੇ ਅਦਾਕਾਰ ਮਨੀਸ਼ ਪੌਲ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਹਰਸ਼ ਨੂੰ ਕੁਝ ਟਿਪਸ ਦਿੰਦਾ ਵਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ੇਰਾ ਅਤੇ ਮਨੀਸ਼ ਪੌਲ ਵੀ ਹਰਸ਼ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਜੈਜ਼ੀ ਬੀ ਦੇ ਫੁੱਫੜ ਜੀ ਦਾ ਹੋਇਆ ਦਿਹਾਂਤ, ਗਾਇਕ ਵੀਡੀਓ ਸਾਂਝੀ ਕਰ ਹੋਇਆ ਭਾਵੁਕ
ਸਿੱਧੂ ਮੂਸੇਵਾਲਾ ਦੇ ਗੀਤ ਸੁਣ ਕੇ ਲੱਗੀ ਰੈਪ ਦੀ ਚੇਟਕ
ਹਰਸ਼ ਲਿਖਾਰੀ ਅਕਸਰ ਸਿੱਧੂ ਮੂਸੇਵਾਲਾ ਦੇ ਗੀਤ ਸੁਣਦਾ ਸੀ ਅਤੇ ਇਸੇ ਤੋਂ ਉਸ ਨੂੰ ਲਿਖਣ ਦੀ ਪ੍ਰੇਰਣਾ ਮਿਲੀ ।ਕਈ ਲੋਕ ਉਸ ਨੂੰ ਛੋਟਾ ਸਿੱਧੂ ਮੂਸੇਵਾਲਾ ਵੀ ਕਹਿੰਦੇ ਹਨ, ਪਰ ਹਰਸ਼ ਲਿਖਾਰੀ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਵਰਗਾ ਨਹੀਂ ਹੈ ਤੇ ਨਾ ਹੀ ਉਸ ਦੇ ਵਰਗਾ ਕਦੇ ਬਣ ਸਕਦਾ ਹੈ। ਲੋਕ ਉਸ ਨੂੰ ਹਰਸ਼ ਲਿਖਾਰੀ ਕਰਕੇ ਹੀ ਜਾਨਣ ।
ਉਹ ਆਪਣੀ ਜ਼ਿੰਦਗੀ ‘ਚ ਉਸ ਨਾਲ ਵਾਪਰ ਰਹੇ ਵਰਤਾਰੇ ਬਾਰੇ ਹੀ ਲਿਖਦਾ ਹੈ।ਆਪਣੇ ਆਲੇ ਦੁਆਲੇ ‘ਚ ਲੋਕਾਂ ਵੱਲੋਂ ਕੀਤੇ ਜਾ ਰਹੇ ਵਰਤਾਉ ਨੇ ਉਸ ਨੂੰ ਕੁਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਕੀਤਾ ਹੈ। ਜਿਸ ਤੋਂ ਬਾਅਦ ਉਸ ਨੇ ਰੈਪ ਲਿਖਣਾ ਸ਼ੁਰੂ ਕੀਤਾ ਅਤੇ ਖੁਦ ਦੇ ਵੀਡੀਓ ਬਨਾਉਣੇ ਸ਼ੁਰੂ ਕਰ ਦਿੱਤੇ ।