ਪੰਕਜ ਉਧਾਸ ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

By  Shaminder February 27th 2024 05:39 PM

ਪ੍ਰਸਿੱਧ ਗਜ਼ਲ ਗਾਇਕ ਪੰਕਜ ਉਧਾਸ  (Pankaj Udhas) ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ।ਇਸ ਤੋਂ ਪਹਿਲਾਂ ਗਾਇਕ ਨੂੰ ਰਾਜਸੀ ਸਨਮਾਨ ਦਿੱਤਾ ਗਿਆ । ਮੁੰਬਈ ਦੇ ਵਰਲੀ ਸਥਿਤ ਹਿੰਦੂ ਸ਼ਮਸ਼ਾਨ ਘਾਟ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ । ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਘਰ ‘ਚ ਰੱਖਿਆ ਗਿਆ ਸੀ ।  

Pankaj Udhas Death (2).jpg

 

ਹੋਰ ਪੜ੍ਹੋ : ਪੰਜਾਬ ਦੇ ਫਿਰੋਜ਼ਪੁਰ ‘ਚ ਵਿਆਹ ਦੀਆਂ ਖੁਸ਼ੀਆਂ ਗਮਾਂ ‘ਚ ਬਦਲੀਆਂ, ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਦੀ ਮੌਤ 

ਜ਼ਾਕਿਰ ਹੁਸੈਨ, ਵਿਦਿਆ ਬਾਲਨ ਸਣੇ ਕਈ ਸਿਤਾਰੇ ਪੁੱਜੇ

 ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਵਿਦਿਆ ਬਾਲਨ, ਜ਼ਾਕਿਰ ਹੁਸੈਨ ਸਣੇ ਕਈ ਸਿਤਾਰੇ ਪੁੱਜੇ । ਜਿੱਥੇ ਇਨ੍ਹਾਂ ਸਿਤਾਰਿਆਂ ਨੇ ਵਿੱਛੜੀ ਹੋਈ ਆਤਮਾ ਦੇ ਲਈ ਅਰਦਾਸ ਕੀਤੀ ।ਪੰਕਜ ਉਧਾਸ ਦਾ ਜਨਮ ੧੯੫੧ ‘ਚ ਗੁਜਰਾਤ ਦੇ ਜੈਤਪੁਰ ‘ਚ ਹੋਇਆ ਸੀ । ਉਨ੍ਹਾਂ ਦਾ ਪਰਿਵਾਰ ਰਾਜਕੋਟ ਦੇ ਕੋਲ ਚਰਖਾੜੀ ਕਸਬੇ ਦਾ ਰਹਿਣ ਵਾਲਾ ਸੀ । ਉਨ੍ਹਾਂ ਦੇ ਦਾਦਾ ਜੀ ਜ਼ਿਮੀਂਦਾਰ ਅਤੇ ਭਾਵਨਗਰ ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਪਿਤਾ ਜੀ ਕੇਸ਼ੁਭਾਈ ਸਰਕਾਰੀ ਮੁਲਾਜ਼ਮ ਸਨ । ਪਿਤਾ ਨੂੰ ਇਸਰਾਜ ਵਜਾਉਣ ਅਤੇ ਮਾਂ ਜੀਤੂਬੇਨ ਨੂੰ ਗਾਉਣ ਦਾ ਸ਼ੌਂਕ ਸੀ । ਇੱਥੋਂ ਹੀ ਉਨ੍ਹਾਂ ਨੂੰ ਗਾਉਣ ਦੀ ਚੇਟਕ ਲੱਗੀ ਸੀ ।

View this post on Instagram

A post shared by Voompla (@voompla)

ਪਹਿਲੇ ਗੀਤ ਲਈ ਮਿਲੇ ਸਨ 51 ਰੁਪਏ 

ਪੰਕਜ ਉਧਾਸ ਨੂੰ ਆਪਣੇ ਪਹਿਲੇ ਗੀਤ ਦੇ ਲਈ 51 ਰੁਪਏ ਮਿਲੇ ਸਨ ।ਪੰਕਜ ਉਦਾਸ ਨੂੰ ਮਿਲਣ ਵਾਲਾ ਪਹਿਲਾ ਇਨਾਮ ੫੧ ਰੁਪਏ ਦਾ ਸੀ । ਦਰਅਸਲ ਪੰਕਜ ਉਦਾਸ ਦੇ ਵੱਡੇ ਭਰਾ ਵੀ ਮਸ਼ਹੂਰ ਗਾਇਕ ਸਨ । ਜਦੋਂ ਭਾਰਤ ਚੀਨ ਵਿਚਾਲੇ ਜੰਗ ਚੱਲ ਰਹੀ ਤਾਂ ਇਸ ਸਮੇਂ ਦੌਰਾਨ ਪੰਕਜ ਦੇ ਭਰਾ ਦਾ ਇੱਕ ਸਟੇਜ ਸ਼ੋਅ ਹੋਇਆ ਜਿੱਥੇ ਪੰਕਜ ਨੇ ਪਹਿਲੀ ਵਾਰ ਗਾਣਾ ਗਾਇਆ 'ਏ ਮੇਰੇ ਵਤਨ ਕੇ ਲੋਗੋ' । ਇਸ ਗਾਣੇ ਨੂੰ ਸੁਣਕੇ ਕਿਸੇ ਸਰੋਤੇ ਨੇ ਪੰਕਜ ਨੂੰ 51 ਰੁਪਏ ਇਨਾਮ ਦਿੱਤੇ ਸਨ ।

View this post on Instagram

A post shared by Voompla (@voompla)

ਪੰਕਜ ਨੇ ਰਾਜਕੋਟ ਤੇ ਸੰਗੀਤ ਤੇ ਨਾਟ ਅਕਾਦਮੀ ਤੋਂ ਚਾਰ ਸਾਲ ਤਬਲਾ ਵਜਾਉਣਾ ਸਿੱਖਿਆ ਹੈ । ਇਸ ਤੋਂ ਬਾਅਦ ਉਹਨਾਂ ਨੇ ਮੁੰਬਈ ਦੇ ਇੱਕ ਕਾਲਜ ਤੋਂ ਵਿਗਿਆਨ ਵਿਸ਼ੇ ਵਿੱਚ ਬੈਚਲਰ ਡਿਗਰੀ ਕੀਤੀ ਸੀ । ਇਸ ਦੇ ਨਾਲ ਹੀ ਪੰਕਜ ਨੇ ਮਾਸਟਰ ਨਵਰੰਗ ਤੋਂ ਕਲਾਸੀਕਲ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ ਸਨ ।  ਪੰਕਜ ਇੱਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਸਨ, ਸੰਗੀਤ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ।

 

Related Post