ਕੁੱਲ੍ਹੜ ਪੀਜ਼ਾ ਵਾਲਿਆਂ ਨੂੰ ਨਿਹੰਗ ਸਿੰਘਾਂ ਨੇ ਪਾਇਆ ਘੇਰਾ, ਸਹਿਜ ਅਰੋੜਾ ਤੋਂ ਮੰਗਿਆ ਸਪੱਸ਼ਟੀਕਰਨ
ਕੁੱਲ੍ਹੜ ਪੀਜ਼ਾ ਵਾਲੀ ਜੋੜੀ ਮੁੜ ਤੋਂ ਸੁਰਖੀਆਂ ‘ਚ ਆ ਗਈ ਹੈ । ਹੁਣ ਇਸ ਜੋੜੀ ਦੇ ਖਿਲਾਫ ਨਿਹੰਗ ਸਿੰਘਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਜਲੰਧਰ ਸਥਿਤ ਕੁੱਲ੍ਹੜ ਪੀਜ਼ਾ ਵਾਲੀ ਦੁਕਾਨ ਨੂੰ ਘੇਰਾ ਪਾ ਲਿਆ ਹੈ । ਸੋਸ਼ਲ ਮੀਡੀਆ ‘ਤੇ ਨਿਹੰਗ ਸਿੰਘਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਨਿਹੰਗ ਸਿੰਘ ਕਹਿ ਰਿਹਾ ਹੈ ਕਿ ਅਸੀਂ ਅੱਜ ਇਸ ਤੋਂ ਸਪੱਸ਼ਟੀਕਰਨ ਲੈਣ ਆਏ ਹਾਂ ਕਿ ਇਸ ਨੇ ਜੋ ਪੂਰੀ ਦੁਨੀਆ ਨੂੰ ਗਾਲ ਕੱਢੀ ਹੈ ।ਪਹਿਲਾਂ ਤਾਂ ਇਸ ਨੇ ਆਪਣੀ ਪਤਨੀ ਦਾ ਇਤਰਾਜ਼ਯੋਗ ਵੀਡੀਓ ਸਾਂਝਾ ਕੀਤਾ ਤੇ ਹੁਣ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਗਾਲਾਂ ਕੱਢ ਰਿਹਾ ਹੈ । ਸਿੱਖਾਂ ਦੇ ਨਾਮ ‘ਤੇ ਕਲੰਕ ਹੈ ਇਹ ਬੰਦਾ ।
ਕੁਝ ਮਹੀਨੇ ਪਹਿਲਾਂ ਇਤਰਾਜ਼ਯੋਗ ਵੀਡੀਓ ਆਇਆ ਸੀ ਸਾਹਮਣੇ
ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਦਾ ਕੁਝ ਸਮਾਂ ਪਹਿਲਾਂ ਵੀਡੀਓ ਵਾਇਰਲ ਹੋਇਆ ਸੀ । ਜੋ ਕਿ ਬੇਹੱਦ ਨਿੱਜੀ ਸੀ, ਜਿਸ ਨੂੰ ਲੈ ਕੇ ਕੁੱਲ੍ਹੜ ਪੀਜ਼ਾ ਜੋੜੀ ਦੀ ਕਾਫੀ ਬਦਨਾਮੀ ਹੋਈ ਸੀ । ਜਿਸ ਤੋਂ ਬਾਅਦ ਇਸ ਜੋੜੀ ਨੂੰ ਕਾਫੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਸੀ । ਮਾਨਸਿਕ ਤਣਾਅ ਅਤੇ ਮੁਸ਼ਕਿਲ ਭਰੇ ਸਮੇਂ ਤੋਂ ਇਹ ਜੋੜੀ ਮੁੜ ਤੋਂ ਉੱਭਰ ਹੀ ਰਹੀ ਸੀ ਕਿ ਹੁਣ ਨਿਹੰਗ ਸਿੰਘਾਂ ਦੀ ਨਰਾਜ਼ਗੀ ਦਾ ਸਾਹਮਣਾ ਇਸ ਜੋੜੀ ਨੂੰ ਕਰਨਾ ਪੈ ਰਿਹਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਜੋੜੀ ਨਿਹੰਗ ਸਿੰਘਾਂ ਨੂੰ ਕੀ ਸਪੱਸ਼ਟੀਕਰਨ ਦਿੰਦੀ ਹੈ।
ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨ ‘ਚ ਕਰਨ ਵਾਲੇ ਕਾਮਿਆਂ ਤੋਂ ਸਹਿਜ ਅਰੋੜਾ ਦਾ ਨੰਬਰ ਮੰਗਿਆ ਹੈ ਕਿਉਂਕਿ ਉਹ ਇਸ ਵੇਲੇ ਜਲੰਧਰ ‘ਚ ਮੌਜੂਦ ਨਹੀਂ ਹੈ ।ਪਰ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਜਦੋਂ ਤੱਕ ਨਹੀਂ ਆਉਂਦਾ ਉਹ ਇੱਥੇ ਹੀ ਰਹਿਣਗੇ । ਦੱਸ ਦਈਏ ਕਿ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਕੁੱਲ੍ਹੜ ਪੀਜ਼ਾ ਜੋੜੀ ਦੇ ਨਾਂਅ ਨਾਲ ਮਸ਼ਹੂਰ ਹਨ ਅਤੇ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੀ ਦੁਕਾਨ ਤੋਂ ਕੁੱਲ੍ਹੜ ਪੀਜ਼ਾ ਦਾ ਅਨੰਦ ਲੈਣ ਲਈ ਪਹੁੰਚਦੇ ਰਹਿੰਦੇ ਹਨ।