ਇਸ ਸਰਦਾਰ ਦਾ ਦੁਨੀਆ ਦੇ 70 ਦੇਸ਼ਾਂ ’ਚ ਚੱਲਦਾ ਹੈ ਨਾਂਅ, ਸਰਦਾਰ ਦੀ ਟੌਹਰ ਦੇਖ ਕੇ ਗੋਰੇ ਵੀ ਬੰਨਦੇ ਹਨ ਪੱਗਾਂ

ਸਰਦਾਰਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਬਣਾਇਆ ਹੈ । ਇਹਨਾਂ ਸਰਦਾਰਾਂ ਵਿੱਚੋਂ ਇੱਕ ਸਰਦਾਰ ਹਨ ਸਿਮਰਪਾਲ ਸਿੰਘ, ਜਿਨਾਂ ਨੇ ਅੱਧੀ ਦੁਨੀਆ ਵਿੱਚ ਮੁੰਗਫਲੀ ਨੂੰ ਪਹੁਚਾਇਆ ਹੈ ।

By  Shaminder November 16th 2023 06:11 PM

ਸਰਦਾਰਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੂਰੇ ਵਿਸ਼ਵ ਵਿੱਚ ਆਪਣਾ ਨਾਂ ਬਣਾਇਆ ਹੈ । ਇਹਨਾਂ ਸਰਦਾਰਾਂ ਵਿੱਚੋਂ ਇੱਕ ਸਰਦਾਰ ਹਨ ਸਿਮਰਪਾਲ ਸਿੰਘ, ਜਿਨਾਂ ਨੇ ਅੱਧੀ ਦੁਨੀਆ ਵਿੱਚ ਮੁੰਗਫਲੀ ਨੂੰ ਪਹੁਚਾਇਆ ਹੈ । ਇਸੇ ਕਰਕੇ ਉਹਨਾਂ ਨੂੰ ਪੀਨੱਟ ਕਿੰਗ ਕਿਹਾ ਜਾਂਦਾ ਹੈ । ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀਬਾੜੀ ਵਿੱਚ ਬੀ ਐਸ ਈ ਕਰਨ ਤੋਂ ਬਾਅਦ ਸਿਮਰਪਾਲ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਅਰਜਨਟੀਨਾ ਜਾ ਕੇ ਵੱਸ ਗਏ ਸਨ ।

ਹੋਰ ਪੜ੍ਹੋ :  ਸਲਮਾਨ ਖ਼ਾਨ ਨੂੰ ਵੇਖ ਕੇ ਸੁਨੰਦਾ ਸ਼ਰਮਾ ਨੂੰ ਆ ਗਈਆਂ ਸਨ ਤਰੇਲੀਆਂ, ਕਿਹਾ ‘ਉਸ ਦਿਨ ਤਾਂ ਮੇਰਾ ਦਿਲ ਹੀ ਬਾਹਰ ਆ ਗਿਆ ਸੀ’

ਇਥੇ ਇਹਨਾਂ ਨੇ ਮੂੰਗਫਲੀ  ਦੀ ਖੇਤੀ ਸ਼ੁਰੂ ਕੀਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੀ ਕੰਪਨੀ ਓਲਮ ਪੂਰੀ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮੂੰਗਫਲੀ ਐਕਸਪੋਰਟ ਕਰਨ ਵਾਲੀ ਕੰਪਨੀ ਹੈ । ਉਹਨਾਂ ਦੀ ਕੰਪਨੀ ਦਾ ਕਾਰੋਬਾਰ ਦੁਨੀਆ ਦੇ 70 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ।


ਮਾਣ ਦੀ ਗੱਲ ਇਹ ਹੈ ਕਿ ਇਸ ਸਰਦਾਰ ਦੀ ਚੜਤ ਨੂੰ ਦੇਖ ਕੇ ਉਥੋਂ ਦੇ ਗੋਰੇ ਵੀ ਪੱਗਾਂ ਬੰਨਣ ਲੱਗ ਗਏ ਹਨ । ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਪੱਗ ਬੰਨਣਾ ਅਮੀਰ ਹੋਣ ਜਾਂ  ਸ਼ਾਹੀ ਹੋਣ ਦੀ ਪ੍ਰਤੀਕ ਹੈ ।ਸਿਮਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਕਈ ਸਰਦਾਰ ਹਨ । ਜਿਨ੍ਹਾਂ ‘ਚ ਦਰਸ਼ਨ ਸਿੰਘ ਧਾਲੀਵਾਲ, ਪੀਟਰ ਵਿਰਦੀ ਸਣੇ ਕਈ ਹਸਤੀਆਂ ਸ਼ਾਮਿਲ ਹਨ । ਜਿਨ੍ਹਾਂ ਨੇ ਆਪਣੀ ਮਿਨਹਨਤ ਦੇ ਨਾਲ ਬਿਜਨੇਸ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ । ਜਿਨ੍ਹਾਂ ‘ਤੇ ਹਰ ਪੰਜਾਬੀ ਨੂੰ ਮਾਣ ਹੈ । 

View this post on Instagram

A post shared by Robin Khosla (@robin_khosla)


   



Related Post