ਇਨ੍ਹਾਂ ਪਕਵਾਨਾਂ ਤੋਂ ਬਿਨ੍ਹਾਂ ਅਧੂਰਾ ਹੈ ਪੰਜਾਬੀਆਂ ਲਈ ਸਾਉਣ ਦਾ ਮਹੀਨਾ

ਖੀਰ ਪੂੜੇ ਪੰਜਾਬੀਆਂ ਦਾ ਰਿਵਾਇਤੀ ਪਕਵਾਨ ਹੈ। ਜਿਸ ਨੂੰ ਸਾਉਣ ਮਹੀਨੇ ਪਕਾਉਣ ਦੀ ਰੀਤ ਹੈ। ਕਿਹਾ ਵੀ ਜਾਂਦਾ ਹੈ ‘ਸਾਵਣ ਖੀਰ ਨਾ ਖਾਧੀ ਆ ਤੂੰ ਕਿਉਂ ਜੰਮਿਆ ਅਪਰਾਧੀਆ’। ਕਿਉਂਕਿ ਸਾਉਣ ਦੀਆਂ ਫੁਹਾਰਾਂ ਜਿੱਥੇ ਸਾਨੂੰ ਠੰਢਕ ਦਾ ਅਹਿਸਾਸ ਕਰਵਾਉਂਦੀਆਂ ਹਨ । ਉੱਥੇ ਹੀ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ ।

By  Shaminder July 9th 2024 06:00 PM

ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਉਣ ਮਹੀਨੇ ਦੀ ਜਲਦ ਹੀ ਸ਼ੁਰੂਆਤ ਹੋਣ ਜਾ ਰਹੀ ਹੈ। ਸਾਉਣ ਮਹੀਨੇ (Sawan Month) ਦੀ ਗੱਲ ਹੋ ਰਹੀ ਹੋਵੇ ਤਾਂ ਅਜਿਹੇ ‘ਚ ਪੰਜਾਬੀ ਖਾਣ ਪੀਣ ਦੀ ਗੱਲ ਨਾ ਕਰਨ ਇਹ ਕਿਵੇਂ ਹੋ ਸਕਦਾ ਹੈ। ਸਾਉਣ ਮਹੀਨੇ ‘ਚ ਕਈ ਤਰ੍ਹਾਂ ਦੇ ਪਕਵਾਨ ਪੰਜਾਬ ਦੇ ਹਰ ਪਿੰਡ ‘ਚ ਬਣਦੇ ਹਨ । ਪਰ ਜੋ ਦੇਸੀ ਤੇ ਰਿਵਾਇਤੀ ਪਕਵਾਨ ਹਨ । ਉਨ੍ਹਾਂ ਵਿੱਚਂੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਖੀਰ ਤੇ ਪੂੜੇ। ਖੀਰ ਪੂੜੇ ਪੰਜਾਬੀਆਂ ਦਾ ਰਿਵਾਇਤੀ ਪਕਵਾਨ ਹੈ।

 ਹੋਰ ਪੜ੍ਹੋ : ਬਿੱਗ ਬੌਸ ਓਟੀਟੀ 3: ਪਾਇਲ ਮਲਿਕ ਫੁੱਟ ਫੁੱਟ ਕੇ ਰੋਈ ਕਿਹਾ 'ਕੀ ਅਸੀਂ ਹੁਣ ਮਰ ਜਾਈਏ’

ਜਿਸ ਨੂੰ ਸਾਉਣ ਮਹੀਨੇ ਪਕਾਉਣ ਦੀ ਰੀਤ ਹੈ। ਕਿਹਾ ਵੀ ਜਾਂਦਾ ਹੈ ‘ਸਾਵਣ ਖੀਰ ਨਾ ਖਾਧੀ ਆ ਤੂੰ ਕਿਉਂ ਜੰਮਿਆ ਅਪਰਾਧੀਆ’। ਕਿਉਂਕਿ ਸਾਉਣ ਦੀਆਂ ਫੁਹਾਰਾਂ ਜਿੱਥੇ ਸਾਨੂੰ ਠੰਢਕ ਦਾ ਅਹਿਸਾਸ ਕਰਵਾਉਂਦੀਆਂ ਹਨ । ਉੱਥੇ ਹੀ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ । ਅਜਿਹੇ ਮਨ ਵੀ ਖੁਸ਼ੀ ‘ਚ ਹਿਲੌਰੇ ਖਾਣ ਲੱਗ ਜਾਂਦਾ ਹੈ।

 

ਖੀਰ ਦੇ ਨਾਲ ਖਾਧੇ ਜਾਂਦੇ ਹਨ ਪੂੜੇ 

ਖੀਰ ਪੰਜਾਬੀ ਘਰਾਂ ‘ਚ ਸਾਉਣ ਮਹੀਨੇ ‘ਚ ਬਣਾਇਆ ਜਾਣ ਵਾਲਾ ਅਜਿਹਾ ਪਕਵਾਨ ਹੈ । ਜਿਸ ਨੂੰ ਪੂੜਿਆਂ ਦੇ ਨਾਲ ਖਾਧਾ ਜਾਂਦਾ ਹੈ। ਖੀਰ ਸਾਉਣ ਮਹੀਨੇ ਵਾਂਗ ਹਰ ਕਿਸੇ ਦੀ ਜ਼ਿੰਦਗੀ ‘ਚ ਮਿਠਾਸ ਘੋਲ ਦਿੰਦੀ ਹੈ ਅਤੇ ਇਸ ਦੇ ਨਾਲ ਪੂੜੇ ਹੋਣ ਤਾਂ ਸੁਆਦ ਦੁੱਗਣਾ ਹੋ ਜਾਂਦਾ ਹੈ। ਪਤਲੇ ਆਟੇ ਦੇ ਘੋਲ ਦੇ ਨਾਲ ਤਿਆਰ ਕੀਤੇ ਪੂੜੇ ਘਿਉ ‘ਚ ਤਲੇ ਜਾਂਦੇ ਹਨ । ਇਸ ਦੇ ਨਾਲ ਹੀ ਖੀਰ ਨੂੰ ਸੁਆਦਲਾ ਬਨਾਉਣ ਦੇ ਲਈ ਕਈ ਤਰ੍ਹਾਂ ਦੇ ਮੇਵੇ ਪਾਏ ਜਾਂਦੇ ਹਨ ।    



Related Post