ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਗੁਆ ਚੁੱਕੀ ਹੈ ਪਤੀ, ਸਾਲ ਬਾਅਦ ਬੇਟੇ ਦਾ ਵੀ ਹੋ ਗਿਆ ਸੀ ਦਿਹਾਂਤ
ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਪੁਸ਼ਪਾ (Pushpa Mata)ਦਿਨ ਰਾਤ ਲੋਕਾਂ ਦੀ ਸੇਵਾ ‘ਚ ਜੁਟੀ ਰਹਿੰਦੀ ਹੈ। ਮਾਤਾ ਪੁਸ਼ਪਾ ਆਪਣੇ ਬੱਚਿਆਂ ਦੇ ਵਾਂਗ ਸਭ ਨੂੰ ਖਾਣਾ ਬਣਾ ਕੇ ਖਵਾਉਂਦੀ ਹੈ। ਬੀਤੇ ਦਿਨੀਂ ਗਾਇਕ ਖੁਦਾਬਖਸ਼ (Khudaabaksh)ਮਾਤਾ ਪੁਸ਼ਪਾ ਦੇ ਘਰ ਖਾਣਾ ਖਾਣ ਦੇ ਲਈ ਪਹੁੰਚਿਆ ਸੀ । ਜਿਸ ਦੇ ਕਈ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ ।ਹੁਣ ਇੱਕ ਵੀਡੀਓ ਹੋਰ ਖੁਦਾਬਖਸ਼ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਗਾਇਕ ਮਾਤਾ ਦੇ ਬੱਚਿਆਂ ਅਤੇ ਪਰਿਵਾਰ ਬਾਰੇ ਪੁੱਛਦਾ ਹੈ ਤਾਂ ਮਾਤਾ ਪੁਸ਼ਪਾ ਦੱਸਦੀ ਹੈ ਕਿ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ ਅਤੇ ਪਤੀ ਦੇ ਦਿਹਾਂਤ ਤੋਂ ਬਾਅਦ ਉਸ ਦੇ ਬੇਟੇ ਦਾ ਵੀ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ।ਇਸ ਗੱਲ ਦਾ ਜ਼ਿਕਰ ਕਰਦੇ ਹੋਏ ਪੁਸ਼ਪਾ ਮਾਂ ਭਾਵੁਕ ਵੀ ਹੋ ਗਈ ।
ਹੋਰ ਪੜ੍ਹੋ : ਤੰਗੀ ‘ਚ ਗੁਜ਼ਾਰੇ ਗੁਰਮੀਤ ਚੌਧਰੀ ਨੇ ਦਿਨ, ਫਿਰ 'ਰਾਮ' ਬਣ ਕੇ ਇਸ ਤਰ੍ਹਾਂ ਘਰ-ਘਰ ‘ਚ ਬਣਾਈ ਪਛਾਣ
ਇਸ ‘ਤੇ ਖੁਦਾਬਖਸ਼ ਮਾਤਾ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆਏ । ਖੁਦਾਬਖਸ਼ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਮਾਤਾ ਅਸੀਂ ਵੀ ਸਾਰੇ ਤੇਰੇ ਬੱਚੇ ਹੀ ਹਾਂ।
ਅਜਿਹੇ ‘ਚ ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨੇਕਾਂ ਹੀ ਵੀਡੀਓ ਸ਼ੇਅਰ ਕੀਤੇ ਹਨ । ਜੇ ਕਿਸੇ ਨੇ ਸਾਗ ਅਤੇ ਮੱਕੀ ਦੀ ਰੋਟੀ ਖਾਣੀ ਹੈ ਤਾਂ ਉਸ ਲਈ ਮੱਕੀ ਦੀ ਰੋਟੀ ਬਣਾਉਂਦੀ ਹੈ ਅਤੇ ਜੋ ਪਰੋਂਠਾ ਖਾਣਾ ਚਾਹੁੰਦਾ ਹੈ ਤਾਂ ਉਸ ਲਈ ਪਰੋਂਠੇ ਬਣਾਉਂਦੀ ਹੈ।ਉਸ ਦਾ ਕਹਿਣਾ ਹੈ ਕਿ ਸਭ ਮੇਰੇ ਬੱਚਿਆਂ ਵਰਗੇ ਨੇ ਤੇ ਜਿਸ ਕਿਸੇ ਨੇ ਜੋ ਵੀ ਖਾਣਾ ਹੈ ਮੇਰੇ ਕੋਲ ਆ ਜਾਵੇ ।
ਪੁਸ਼ਪਾ ਰਾਣੀ ਨਾਂਅ ਦੀ ਇਸ ਮਹਿਲਾ ਦੀ ਤਾਰੀਫ ਅਮਰ ਨੂਰੀ ਨੇ ਵੀ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਮਹਿਲਾ ਦੀ ਸੇਵਾ ਭਾਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਇਹ ਮਾਂ ਰੱਬੀ ਰੂਹ ਹੈ ਅਤੇ ਜਦੋਂ ਵੀ ਮੈਂ ਸਿਆਟਲ ਆਉਂਦੀ ਹਾਂ ਤਾਂ ਇਨ੍ਹਾਂ ਕੋਲ ਜ਼ਰੂਰ ਹੋ ਕੇ ਜਾਂਦੀ ਹਾਂ।