ਪੰਜਾਬ ਭਰ ‘ਚ ਤੀਆਂ ਦੀਆਂ ਰੌਣਕਾਂ, ਜਾਣੋ ਲੋਕ ਗੀਤਾਂ ‘ਚ ਤੀਆਂ ਦਾ ਜ਼ਿਕਰ

ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਪੰਜਾਬ ‘ਚ ਅਜਿਹਾ ਕੋਈ ਦਿਨ ਨਹੀਂ ਜਦੋਂ ਕੋਈ ਤਿੱਥ ਤਿਉਹਾਰ ਨਾ ਆਉਂਦਾ ਹੋਵੇ।ਸਾਉਣ ਮਹੀਨੇ ‘ਚ ਵੀ ਇੱਕ ਬਹੁਤ ਹੀ ਪਿਆਰਾ ਤਿਉਹਾਰ ਆਉਂਦਾ ਹੈ । ਜਿਸ ਨੂੂੰ ਤੀਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਤੀਆਂ ਯਾਨੀ ਤੀਵੀਆਂ ਦਾ ਤਿਉਹਾਰ ।

By  Shaminder August 4th 2024 08:00 AM

ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਪੰਜਾਬ ‘ਚ ਅਜਿਹਾ ਕੋਈ ਦਿਨ ਨਹੀਂ ਜਦੋਂ ਕੋਈ ਤਿੱਥ ਤਿਉਹਾਰ ਨਾ ਆਉਂਦਾ ਹੋਵੇ।ਸਾਉਣ ਮਹੀਨੇ ‘ਚ ਵੀ ਇੱਕ ਬਹੁਤ ਹੀ ਪਿਆਰਾ ਤਿਉਹਾਰ ਆਉਂਦਾ ਹੈ । ਜਿਸ ਨੂੂੰ ਤੀਆਂ (Teej Festival 2024) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਤੀਆਂ ਯਾਨੀ ਤੀਵੀਆਂ ਦਾ ਤਿਉਹਾਰ ।ਪੰਜਾਬ ‘ਚ ਇਸ ਮੌਕੇ ‘ਤੇ ਕਈ ਥਾਈਂ ਮੇਲਿਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਤੀਆਂ ਦੀ ਉਡੀਕ ਸੱਜ ਵਿਆਹੀਆਂ ਵੀ ਬੜੀ ਬੇਸਬਰੀ ਦੇ ਨਾਲ ਕਰਦੀਆਂ ਹਨ।ਕਿਉਂਕਿ ਸੱਜ ਵਿਆਹੀਆਂ ਇਨ੍ਹੀਂ ਦਿਨੀਂ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਂਦੀਆਂ ਹਨ ਅਤੇ ਸਾਉਣ ਦਾ ਪੂਰਾ ਮਹੀਨਾ ਪੇਕੇ ਘਰ ‘ਚ ਬਿਤਾਉਂਦੀਆਂ ਹਨ । 

ਤੀਆਂ ਵਾਲਾ ਬਰੋਟਾ 

ਸੱਜ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਪਿੰਡ ਤੀਆਂ ਵਾਲੀ ਜਗ੍ਹਾ ‘ਤੇ ਜਿੱਥੇ ਪੀਂਘ ਪਾਈ ਹੁੰਦੀ ਹੈ। ਉੱਥੇ ਇੱਕਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ ।ਇਸ ਨੂੰ ਤੀਆਂ ਵਾਲੇ ਬਰੋਟੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਤੀਆਂ ਦਾ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦਾ । ਬਲਕਿ ਤੀਆਂ ਦੌਰਾਨ ਕੁੜੀਆਂ ਆਪਣੇ ਦਿਲ ਦੇ ਗੁਬਾਰ ਵੀ ਕੱਢਦੀਆਂ ਹਨ।ਲੋਕ ਗੀਤਾਂ ਦੇ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕਰਦੀਆਂ ਹਨ । ਲੋਕ ਗੀਤਾਂ ‘ਚ ਵੀ ਅਕਸਰ ਤੀਆਂ ਦਾ ਜ਼ਿਕਰ ਆਉਂਦਾ ਹੈ।


ਕਈ ਵਾਰ ਪਰਿਵਾਰਕ ਰੁਝੇਵਿਆਂ ਕਾਰਨ ਭਰਾ ਆਪਣੀਆਂ ਭੈਣਾਂ ਨੂੰ ਸਹੁਰਿਓਂ ਲੈਣ ਨਹੀਂ ਜਾ ਪਾਉਂਦੇ ਤਾਂ ਸੱਸਾਂ ਵੀ ਸੱਜ ਵਿਆਹੀਆਂ ਨੂੰ ਤਾਅਨੇ ਦਿੰਦੀਆਂ ਹਨ ਕਿ ‘ਤੈਨੂੰ ਤੀਆਂ ਨੰੂੰ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ’।ਜਿਸ ਤੋਂ ਬਾਅਦ ਨੂੰਹਾਂ ਵੀ ਆਪਣੀਆਂ ਸੱਸਾਂ ਨੂੰ ਜਵਾਬ ਲੋਕ ਗੀਤਾਂ ਰਾਹੀਂ ਦਿੰਦੀਆਂ ਹਨ ‘ਤੈਥੋਂ ਡਰਦੇ ਲੈਣ ਨਹੀਂ ਆਏ, ਸੱਸੇ ਬਘਿਆੜ ਮੂੰਹੀਏਂ। ਇਸ ਤੋਂ ਇਲਾਵਾ ਕੁੜੀਆਂ ਲੋਕ ਗੀਤ ਗਾਉਂਦੀਆਂ, ਹੱਥਾਂ ‘ਤੇ ਮਹਿੰਦੀ ਲਗਾਉਂਦੀਆਂ ‘ਤੇ ਸਗਨ ਮਨਾਉਂਦੀਆਂ ਹਨ। 


ਸਾਉਣ ਘਟਾਂ ਚੜ੍ਹ ਆਈਆਂ, ਭਿੱਜ ਗਈ ਰੂਹ ਮਿੱਤਰਾ 

ਕਿਸੇ ਕਵੀ ਨੇ ਵੀ ਸਾਉਣ ਮਹੀਨੇ ਦਾ ਵਿਖਿਆਨ ਬਹੁਤ ਹੀ ਵਧੀਆ ਆਪਣੀ ਕਵਿਤਾ ਦੇ ਜ਼ਰੀਏ ਕੀਤਾ ਹੈ। 

 ਨਿੱਕੀ ਨਿੱਕੀ ਕਣੀ ਮੀਂਹ ਪਿਆ ਪੈਂਦਾ 

ਲੱਗੀਆਂ ਸਾਉਣ ਦੀਆਂ ਝੜੀਆਂ ਵੇ 

ਅੱਜ ਝੂਮਣ ਫਸਲਾਂ ਬੜੀਆਂ ਵੇ 

ਇਸ ਤਰ੍ਹਾਂ ਸਾਉਣ ਦਾ ਪੂਰਾ ਮਹੀਨਾ ਨੱਚਣ ਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ।ਸਾਉਣ ਮਹੀਨੇ ਨੂੰ ਮਿਲਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਭੈਣਾਂ ਆਪਣੇ ਭਰਾਵਾਂ ਨੂੰ ਮਿਲਣ ਦੇ ਲਈ ਆਉਂਦੀਆਂ ਹਨ ਅਤੇ ਜਿਉਂ ਹੀ ਸਾਉਣ ਦਾ ਮਹੀਨਾ ਖਤਮ ਹੁੰਦਾ ਹੈ ਤੇ ਭਾਦੋਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਭੈਣਾਂ ਨੂੰ ਮੁੜ ਆਪਣੇ ਸਹੁਰੇ ਘਰ ਜਾਣਾ ਪੈਂਦਾ ਹੈ।ਕੁੜੀਆਂ ਇਸ ਮੌਕੇ ‘ਤੇ ਗਾਉਂਦੀਆਂ ਹਨ । 

ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਏ 

ਇਸ ਦੇ ਨਾਲ ਤੀਆਂ ਦੀ ਸਮਾਪਤੀ ‘ਤੇ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਲੈ ਕੇ ਕੁੜੀਆਂ ਆਪੋ ਆਪਣੇ ਘਰਾਂ ਨੂੰ ਵਿਦਾ ਹੋ ਜਾਂਦੀਆਂ ਹਨ।

ਤੀਆਂ ਤੀਜ ਦੀਆਂ ਵਰੇ ਦਿਨਾਂ  ਨੂੰ ਫੇਰ 





Related Post