ਹਾਕੀ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਖਿਡਾਰੀਆਂ ਦਾ ਪੰਜਾਬ ‘ਚ ਭਰਵਾਂ ਸੁਆਗਤ
ਪੈਰਿਸ ਓਲੰਪਿਕ (Paris Olympics 2024) ‘ਚ ਕਾਂਸੇ ਦਾ ਮੈਡਲ ਜਿੱਤਣ ਤੋਂ ਬਾਅਦ ਹਾਕੀ ਟੀਮ (Hockey Player) ਦੇ ਖਿਡਾਰੀ ਪੰਜਾਬ ਪਹੁੰਚੇ ।ਜਿੱਥੇ ਇਨ੍ਹਾਂ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਸਾਹਿਬ ਦਾ ਆਸ਼ੀਰਵਾਦ ਲਿਆ ।
ਪੈਰਿਸ ਓਲੰਪਿਕ (Paris Olympics 2024) ‘ਚ ਕਾਂਸੇ ਦਾ ਮੈਡਲ ਜਿੱਤਣ ਤੋਂ ਬਾਅਦ ਹਾਕੀ ਟੀਮ (Hockey Player) ਦੇ ਖਿਡਾਰੀ ਪੰਜਾਬ ਪਹੁੰਚੇ ।ਜਿੱਥੇ ਇਨ੍ਹਾਂ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਸਾਹਿਬ ਦਾ ਆਸ਼ੀਰਵਾਦ ਲਿਆ । ਇਹ ਸਾਰੇ ਖਿਡਾਰੀ ਨੀਲੇ ਰੰਗ ਦੀਆਂ ਦਸਤਾਰਾਂ ਸਜਾ ਕੇ ਗੁਰੁ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਣ ਪੁੱਜੇ ਸਨ।ਜਿੱਥੇ ਇਨ੍ਹਾਂ ਨੇ ਹਾਕੀ ਟੀਮ ਵੱਲੋਂ ਬ੍ਰੌਂਜ ਮੈਡਲ ਜਿੱਤਣ ‘ਤੇ ਗੁਰੁ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ।ਇਸ ਤੋਂ ਬਾਅਦ ਟੀਮ ਨੇ ਨੈਸ਼ਨਲ ਸਟੇਡੀਅਮ ‘ਚ ਪਹੁੰਚ ਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀ ਦਿੱਤੀ।
ਹੋਰ ਪੜ੍ਹੋ : ਗੈਵੀ ਚਾਹਲ ਦੇ ਪੁੱਤਰ ਨੇ ਤੈਰਾਕੀ ‘ਚ ਜਿੱਤਿਆ ਇੱਕ ਸਿਲਵਰ ਤੇ ਚਾਰ ਬਰੌਂਜ਼ ਮੈਡਲ, ਅਦਾਕਾਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬੀਆਂ ਨੇ ਕੀਤਾ ਭਰਵਾਂ ਸੁਆਗਤ
ਪੰਜਾਬ ਦੇ ਇਹ ਸ਼ੇਰ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜੇ ਤਾਂ ਇਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ ।ਹਾਕੀ ਦੇ ਚਾਹੁਣ ਵਾਲੇ ਸਵੇਰ ਤੋਂ ਹੀ ਖਿਡਾਰੀਆਂ ਦੇ ਸੁਆਗਤ ਦੇ ਲਈ ਏਅਰਪੋਰਟ ‘ਤੇ ਪੁੱਜਣੇ ਸ਼ੁਰੂ ਹੋ ਗਏ ਸਨ।ਫੁੱਲ ਮਾਲਾਵਾਂ ਪਾ ਕੇ ਇਨ੍ਹਾਂ ਖਿਡਾਰੀਆਂ ਦਾ ਸੁਆਗਤ ਕੀਤਾ ਗਿਆ । ਇਸ ਦੇ ਨਾਲ ਹੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਖਿਡਾਰੀਆਂ ਨੂੰ ਸਿਰੋਪੇ ਭੇਂਟ ਕਰਕੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ।
ਹਾਕੀ ਟੀਮ ‘ਚ ਪੰਜਾਬ ਦੇ 10 ਖਿਡਾਰੀ
ਦੱਸ ਦਈਏ ਕਿ ਹਾਕੀ ਦੀ ਟੀਮ ‘ਚ ਪੰਜਾਬ ਦੇ ਦਸ ਖਿਡਾਰੀ ਹਨ । ਇਸ ‘ਚ ਅੰਮ੍ਰਿਤਸਰ ਤੋਂ ਕਪਤਾਨ ਹਰਮਨਪ੍ਰੀਤ ਸਿੰਘ, ਜਲੰਧਰ ਤੋਂ ਮਿਡ ਫੀਲਡਰ ਮਨਦੀਪ ਸਿੰਘ, ਸੁਖਜੀਤ ਸਿੰਘ, ਮਿਡ ਫੀਲਡਰ ਮਨਪ੍ਰੀਤ ਸਿੰਘ, ਹਾਰਦਿਕ, ਮਿਡ ਫੀਲਡਰ ਗੁਰਜੰਟ ਸਿੰਘ, ਜਰਮਨਪ੍ਰੀਤ ਸਿੰਘ, ਮਿਡ ਫੀਲਡਰ ਸ਼ਮਸ਼ੇਰ ਸਿੰਘ, ਕਪੂਰਥਲਾ ਤੋਂ ਖਿਡਾਰੀ ਪਾਠਕ ਤੇ ਯੁਗਰਾਜ ਸਿੰਘ ਹਾਕੀ ਟੀਮ ਦੇ ਖਿਡਾਰੀ ਹਨ ।
Members of the Indian #Hockey team made obeisance at Golden Temple today morning. pic.twitter.com/X6juj3sR8L
— Karamdeep (@oyeekd) August 11, 2021