ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਅਤੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ (Punjabi Singer) ਨਜ਼ਰ ਆ ਰਿਹਾ ਹੈ । ਇਹ ਗਾਇਕ ਆਪਣੇ ਮਾਪਿਆਂ ਦੇ ਨਾਲ ਦਿਖਾਈ ਦੇ ਰਿਹਾ ਹੈ। ਤਸਵੀਰ (Childhood Pic) ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗਾਇਕ ਕੁਰਸੀ ‘ਤੇ ਬੈਠਾ ਹੋਇਆ ਹੈ ਤੇ ਸਰਬਾਲਾ ਬਣਿਆ ਹੋਇਆ ਹੈ।
ਹੋਰ ਪੜ੍ਹੋ : ਰੈਪਰ ਬੋਹੇਮੀਆ ਦੇ ਸਰੀਰਕ ਤੌਰ ‘ਤੇ ਅਸਮਰਥ ਫੈਨ ਨੇ ਬਣਾਈ ਉਸ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ
ਗਾਇਕ ਦੇ ਪਿੱਛੇ ਉਸ ਦੇ ਮਾਪੇ ਖੜੇ ਹੋਏ ਹਨ ।ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਤੇਜ਼ੀ ਦੇ ਨਾਲ ਵਾਇਰਲ (Pic Viral) ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਹੁਣ ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਇਸ ਤਸਵੀਰ ‘ਚ ਕੌਣ ਹੈ । ਨਹੀਂ ਪਛਾਣਿਆ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤਸਵੀਰ ‘ਚ ਕੌਣ ਹੈ। ਇਸ ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose wala) ।
ਹੋਰ ਪੜ੍ਹੋ : ‘ਛੋਟੇ ਸਿੱਧੂ ਮੂਸੇਵਾਲਾ’ ਦੇ ਸੁਆਗਤ ਲਈ ਫੁੱਲਾਂ ਨਾਲ ਸਜਾਈ ਹਵੇਲੀ, ਵੇਖੋ ਤਸਵੀਰਾਂ
ਦੱਸ ਦਈਏ ਕਿ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਘਰ ਛੋਟੇ ਭਰਾ ਦਾ ਜਨਮ ਹੋਇਆ ਹੈ ।ਮਾਤਾ ਚਰਨ ਕੌਰ ਦੇ ਘਰ ਛੋਟੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਹੈ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
ਦੱਸ ਦਈਏ ਕਿ 29 ਮਈ 2022 ਵਾਲੇ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਉੁਸ ਵੇਲੇ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ । ਪਰ ਇਸੇ ਦੌਰਾਨ ਪਿੰਡ ਜਵਾਹਰਕੇ ਦੇ ਕੋਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।