ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਅਜਿਹੀ ਹੀ ਇੱਕ ਗਾਇਕਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਲੰਮਾ ਸਮਾਂ ਇੰਡਸਟਰੀ ‘ਤੇ ਰਾਜ ਕੀਤਾ ਹੈ ।

By  Shaminder June 23rd 2024 08:00 AM

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਅਜਿਹੀ ਹੀ ਇੱਕ ਗਾਇਕਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਲੰਮਾ ਸਮਾਂ ਇੰਡਸਟਰੀ ‘ਤੇ ਰਾਜ ਕੀਤਾ ਹੈ ਅਤੇ ਕਰਦੇ ਆ ਰਹੇ ਹਨ । ਉਸ ਨੇ ਲੋਕ ਗੀਤ ਵੀ ਗਾਏ, ਧਾਰਮਿਕ ਗੀਤ ਵੀ ਅਤੇ ਉਸ ਦੇ ਧਾਰਮਿਕ ਗੀਤਾਂ ਨੂੰ ਤਾਂ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।

ਹੋਰ ਪੜ੍ਹੋ  :  ਸੋਨਾਕਸ਼ੀ ਸਿਨ੍ਹਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

ਨਹੀਂ ਸਮਝੇ ! ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ (Satwinder Bitti) ਦੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਵਿੰਦਰ ਬਿੱਟੀ ਕਿਸੇ ਸਕੂਲ ਸਮਾਗਮ ‘ਚ ਕੁਝ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਨੂੰ ਬਚਪਨ ਤੋਂ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਗਾਇਕੀ ਦੇ ਗੁਰ ਬਚਪਨ ‘ਚ ਹੀ ਉਸ ‘ਚ ਦਿਖਣੇ ਸ਼ੁਰੂ ਹੋ ਗਏ ਸਨ ।


ਹਾਲਾਂਕਿ ਸਤਵਿੰਦਰ ਬਿੱਟੀ ਨੇ ਜ਼ਿੰਦਗੀ ‘ਚ ਇਹ ਕਦੇ ਵੀ ਟੀਚਾ ਨਹੀਂ ਸੀ ਰੱਖਿਆ ਕਿ ਉਹ ਗਾਇਕਾ ਬਣੇਗੀ । ਉਹ ਇੱਕ ਬਿਹਤਰੀਨ ਹਾਕੀ ਖਿਡਾਰਨ ਰਹਿ ਚੁੱਕੇ ਹਨ । ਕੁਝ ਕਾਰਨਾਂ ਕਰਕੇ ਉਹ ਨੈਸ਼ਨਲ ਟੀਮ ਦਾ ਹਿੱਸਾ ਨਹੀਂ ਬਣ ਸਕੇ ਤਾਂ ਉਹਨਾਂ ਦੇ ਕਰੀਅਰ ਦਾ ਰੁਖ ਗਾਇਕੀ ਵੱਲ ਮੁੜ ਗਿਆ । 

  View this post on Instagram

A post shared by Satwinder Kaur (@satwinder_bitti)



 

 



Related Post