ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਫ਼ਿਲਮੀ ਹਸਤੀ ਦੀ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ । ਅਕਸਰ ਤੁਸੀਂ ਉਨ੍ਹਾਂ ਨੂੰ ਅੜਬ ਸੁਭਾਅ ਵਾਲੇ ਕਿਰਦਾਰਾਂ ‘ਚ ਵੇਖਿਆ ਹੋਣਾ ।

By  Shaminder August 30th 2023 10:15 AM

ਆਪਣੇ ਪਸੰਦੀਦਾ ਕਲਾਕਾਰਾਂ ਦੇ ਬਾਰੇ ਜਾਨਣ ਦੀ ਇੱਛਾ ਹਰ ਦਰਸ਼ਕ ਨੂੰ ਹੁੰਦੀ ਹੈ । ਖ਼ਾਸ ਕਰਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣ ਲਈ ਦਰਸ਼ਕ ਬਹੁਤ ਹੀ ਉਤਸ਼ਾਹਿਤ ਰਹਿੰਦੇ ਹਨ । ਪੰਜਾਬੀ ਸਿਤਾਰੇ ਵੀ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾ ਰਹੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਫ਼ਿਲਮੀ ਹਸਤੀ ਦੀ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ ।

ਹੋਰ ਪੜ੍ਹੋ :  ਸ਼ਾਹਿਦ ਕਪੂਰ ਨੇ ਸਰਦਾਰੀ ਲੁੱਕ ‘ਚ ਸਾਂਝੀਆਂ ਕੀਤੀਆਂ ਤਸਵੀਰਾਂ, ਪਿਉ ਪੁੱਤਰ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਅਕਸਰ ਤੁਸੀਂ ਉਨ੍ਹਾਂ ਨੂੰ ਅੜਬ ਸੁਭਾਅ ਵਾਲੇ ਕਿਰਦਾਰਾਂ ‘ਚ ਵੇਖਿਆ ਹੋਣਾ । ਹੁਣ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਥੀਏਟਰ, ਟੀਵੀ ਅਤੇ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu)  ਦੇ ਬਾਰੇ । ਜਿਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।


ਉਨ੍ਹਾਂ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਕੋਈ ਵੇਖ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਇਹ ਗੁਰਪ੍ਰੀਤ ਭੰਗੂ ਹੀ ਹਨ । 

View this post on Instagram

A post shared by Gurpreet Kaur (@gurpreetkaur.bhangu.5)



ਗੁਰਪ੍ਰੀਤ ਭੰਗੂ ਦਾ ਵਰਕ ਫਰੰਟ 

ਗੁਰਪ੍ਰੀਤ ਭੰਗੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ‘ਬਾਬੇ ਭੰਗੜਾ ਪਾਉਂਦੇ ਨੇ’, ‘ਗੋਡੇ ਗੋਡੇ ਚਾਅ’, ‘ਕਲੀ ਜੋਟਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਫ਼ਿਲਮ ‘ਬੂਹੇ ਬਾਰੀਆਂ’ ‘ਚ ਨਜ਼ਰ ਆਉਣਗੇ । 

View this post on Instagram

A post shared by Gurpreet Kaur (@gurpreetkaur.bhangu.5)



Related Post