ਮਨੂ ਭਾਕਰ ਤੇ ਸਰਬਜੋਤ ਦੀ ਜੋੜੀ ਨੇ ਏਅਰ ਪਿਸਟਲ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਮੈਡਲ
ਪੈਰਿਸ ਓਲੰਪਿਕ ‘ਚ ਹੋ ਰਹੇ ਵੱਖ ਵੱਖ ਮੁਕਾਬਲਿਆਂ ‘ਚ ਹੁਣ ਭਾਰਤ ਦੇ ਖਾਤੇ ‘ਚ ਦੂਜਾ ਮੈਡਲ ਆ ਗਿਆ ਹੈ । ਜੀ ਹਾਂ ਮਨੂ ਭਾਕਰ ਤੇ ਸਰਬਜੋਤ ਦੀ ਜੋੜੀ ਨੇ ਦਸ ਮੀਟਰ ਦੇ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਮੈਡਲ ਜਿੱਤਿਆ ਹੈ। ਜਿਸ ਦੇ ਲਈ ਇਸ ਜੋੜੀ ਨੂੰ ਵਧਾਈ ਮਿਲ ਰਹੀ ਹੈ।
ਪੈਰਿਸ ਓਲੰਪਿਕ ‘ਚ ਹੋ ਰਹੇ ਵੱਖ ਵੱਖ ਮੁਕਾਬਲਿਆਂ ‘ਚ ਹੁਣ ਭਾਰਤ ਦੇ ਖਾਤੇ ‘ਚ ਦੂਜਾ ਮੈਡਲ ਆ ਗਿਆ ਹੈ । ਜੀ ਹਾਂ ਮਨੂ ਭਾਕਰ ਤੇ ਸਰਬਜੋਤ ਦੀ ਜੋੜੀ ਨੇ ਦਸ ਮੀਟਰ ਦੇ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਮੈਡਲ ਜਿੱਤਿਆ ਹੈ। ਜਿਸ ਦੇ ਲਈ ਇਸ ਜੋੜੀ ਨੂੰ ਵਧਾਈ ਮਿਲ ਰਹੀ ਹੈ। ਮਨੂ ਸਰਬਜੋਤ ਸਿੰਘ ਨੇ ਭਾਰਤ ਲਈ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਮਨੂ ਭਾਕਰ ਦੇ ਵੱਲੋਂ ਦੂਜਾ ਮੈਡਲ ਜਿੱਤਣ ‘ਤੇ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।
ਹੋਰ ਪੜ੍ਹੋ : ਪਹਿਲੀ ਵਾਰ ਕਾਲਜ ‘ਚ ਪਰਫਾਰਮੈਂਸ ਦੇਣ ‘ਤੇ ਘਬਰਾ ਗਏ ਸਨ ਗਾਇਕ ਕਾਕਾ
ਭਾਰਤ ਨੇ ਦੱਖਣੀ ਕੋਰੀਆ ਦੀ ਟੀਮ ਨੂੰ ਹਰਾ ਕੇ ਇਹ ਦੂਜਾ ਮੈਡਲ ਜਿੱਤਿਆ ਹੈ। ਸਰਬਜੋਤ ਸਿੰਘ ਪੰਜ ਸੌ ਅੱਸੀ ਅੰਕਾਂ ਦੇ ਨਾਲ ਕੁਆਲੀਫਾਈ ਕਰਕੇ ਤੀਜੇ ਸਥਾਨ ‘ਤੇ ਰਹੇ ਹਨ । ਮਨੂ ਨੇ ਬਾਰਾਂ ਸਾਲ ਬਾਅਦ ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਲਈ ਮੈਡਲ ਜਿੱਤਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੇ ਦੂਜਾ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ। ਓਲੰਪਿਕ ‘ਚ ਉਹ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਚੁੱਕੀ ਹੈ।ਦੱਸ ਦਈਏ ਕਿ ਮਿਕਸਡ ਟੀਮ ਈਵੈਂਟ ‘ਚ ਚਾਰ ਟੀਮਾਂ ਕੁਆਲੀਫਾਈ ਕਰਦੀਆਂ ਹਨ ।ਜਿਸ ‘ਚ ਚੋਟੀ ਦੀਆਂ ਦੋ ਟੀਮਾਂ ਗੋਲਡ ਤੇ ਚਾਂਦੀ ਦੇ ਮੈਡਲ ਲਈ ਭਿੜਣਗੀਆਂ।