ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋਇਆ ਬ੍ਰੇਕਅੱਪ, ਦੋਵਾਂ ਨੇ ਇੱਕਠਿਆਂ ਖਰੀਦ ਲਿਆ ਸੀ ਘਰ

ਤੇਜਸਵੀ ਪ੍ਰਕਾਸ਼ ਤੇ ਕਰਣ ਕੁੰਦਰਾ ਦਾ ਬ੍ਰੇਕਅੱਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪਿਛਲੇ ਤਿੰਨ ਸਾਲਾਂ ਤੋਂ ਦੋਵੇਂ ਰਿਲੇਸ਼ਨਸ਼ਿਪ ‘ਚ ਸਨ ।ਸਾਲ 2021 ‘ਚ ਬਿੱਗ ਬੌਸ ਪੰਦਰਾਂ ‘ਚ ਦੋਨਾਂ ਦੀ ਗੱਲਬਾਤ ਸ਼ੁਰੂ ਹੋਈ ਸੀ । ਦੋਵਾਂ ਦੇ ਲੱਖਾਂ ਦੀ ਗਿਣਤੀ ‘ਚ ਫੈਨਸ ਹਨ । ਖਬਰਾਂ ਮੁਤਾਬਕ ਦੋਨਾਂ ਦਰਮਿਆਨ ਆਏ ਦਿਨ ਝਗੜੇ ਹੋ ਰਹੇ ਹਨ ਅਤੇ ਦੋਵਾਂ ਦੇ ਕਰੀਬੀ ਮੁਤਾਬਕ ‘ਕਰਣ ਅਤੇ ਤੇਜਸਵੀ ਇੱਕ ਦੂਜੇ ਨੂੰ ਡੇਟ ਨਹੀਂ ਕਰ ਰਹੇ ਹਨ।

By  Shaminder June 26th 2024 05:00 PM

ਤੇਜਸਵੀ ਪ੍ਰਕਾਸ਼  (tejasswi prakash) ਤੇ ਕਰਣ ਕੁੰਦਰਾ (Karan Kundra)ਦਾ ਬ੍ਰੇਕਅੱਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪਿਛਲੇ ਤਿੰਨ ਸਾਲਾਂ ਤੋਂ ਦੋਵੇਂ ਰਿਲੇਸ਼ਨਸ਼ਿਪ ‘ਚ ਸਨ ।ਸਾਲ 2021 ‘ਚ ਬਿੱਗ ਬੌਸ ਪੰਦਰਾਂ ‘ਚ ਦੋਨਾਂ ਦੀ ਗੱਲਬਾਤ ਸ਼ੁਰੂ ਹੋਈ ਸੀ । ਦੋਵਾਂ ਦੇ ਲੱਖਾਂ ਦੀ ਗਿਣਤੀ ‘ਚ ਫੈਨਸ ਹਨ । ਖਬਰਾਂ ਮੁਤਾਬਕ ਦੋਨਾਂ ਦਰਮਿਆਨ ਆਏ ਦਿਨ ਝਗੜੇ ਹੋ ਰਹੇ ਹਨ ਅਤੇ ਦੋਵਾਂ ਦੇ ਕਰੀਬੀ ਮੁਤਾਬਕ ‘ਕਰਣ ਅਤੇ ਤੇਜਸਵੀ ਇੱਕ ਦੂਜੇ ਨੂੰ ਡੇਟ ਨਹੀਂ ਕਰ ਰਹੇ ਹਨ।

ਹੋਰ ਪੜ੍ਹੋ  : ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਅਨੰਦਪੁਰ ਸਾਹਿਬ ‘ਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪੁੱਜੇ, ਵੀਡੀਓ ਕੀਤਾ ਸਾਂਝਾ

ਦੋਵਾਂ ਦਾ ਬ੍ਰੇਕਅੱਪ ਹੋਏ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ।ਹਾਲਾਂਕਿ ਦੋਵਾਂ ਦੇ ਬ੍ਰੇਕਅੱਪ ਦਾ ਕਾਰਨ ਤਾਂ ਕਿਸੇ ਨੂੰ ਨਹੀਂ ਪਤਾ, ਪਰ ਦੋਵਾਂ ਦਰਮਿਆਨ ਝਗੜੇ ਲਗਾਤਾਰ ਵਧ ਰਹੇ ਹਨ । ਇਸ ਮਾਮਲੇ ‘ਚ ਦੋਵਾਂ ਦੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਵੀ ਸਾਹਮਣੇ ਨਹੀਂ ਆਇਆ ਹੈ।


ਦੁਬਈ ‘ਚ ਖਰੀਦਿਆ ਸੀ ਆਲੀਸ਼ਾਨ ਘਰ 

 ਕਰਣ ਕੁੰਦਰਾ ਤੇ ਤੇਜਸਵੀ ਨੇ ਦੁਬਈ ‘ਚ ਆਲੀਸ਼ਾਨ ਘਰ ਵੀ ਖਰੀਦਿਆ ਸੀ । ਜੋੜੀ ਦੀ ਗੱਲ ਕਰੀਏ ਤਾਂ ਦੋਵੇਂ ਰਿਲੇਸ਼ਨ ‘ਚ ਸਨ ਅਤੇ ਵਿਆਹ ਵੀ ਕਰਨ ਵਾਲੇ ਸਨ । ਪਰ ਹੁਣ ਦੋਵਾਂ ਦੇ ਬ੍ਰੇਕਅੱਪ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਇਸ ਬਾਰੇ ਕਰਣ ਕੁੰਦਰਾ ਦੀ ਟੀਮ ਨੇ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਹੁਣ ਹਰ ਕਿਸੇ ਨੂੰ ਤੇਜਸਵੀ ਤੇ ਕਰਣ ਦੇ ਅਧਿਕਾਰਕ ਬਿਆਨ ਦਾ ਇੰਤਜ਼ਾਰ ਹੈ।  


View this post on Instagram

A post shared by Karan Kundrra (@kkundrra)



Related Post