ਸਮਾਓਂ ਪਿੰਡ ‘ਚ ਤੀਆਂ ਦੇ ਮੇਲੇ ਦਾ ਆਯੋਜਨ, ਪਾਲ ਸਿੰਘ ਸਮਾਓ ਨੇ ਭਰਾ ਦਾ ਫਰਜ਼ ਨਿਭਾਉਂਦੇ ਹੋਏ ਭੈਣਾਂ ਨੂੰ ਦਿੱਤਾ ਸੰਧਾਰਾ
ਪਾਲ ਸਿੰਘ ਸਮਾਓਂ ਨੇ ਭਰਾ ਹੋਣ ਦਾ ਫਰਜ਼ ਨਿਭਾਇਆ ਅਤੇ ਮੇਲੇ ‘ਚ ਪੁੱਜੀਆਂ ਭੈਣਾਂ ਨੂੰ ਸੂਟ, ਮਠਿਆਈਆਂ ਅਤੇ ਸੰਧਾਰੇ ਦਾ ਹੋਰ ਸਮਾਨ ਵੀ ਦਿੱਤਾ ।
ਪੰਜਾਬ ‘ਚ ਤੀਆਂ ਦੇ ਮੇਲੇ (Teej 2024)ਦਾ ਆਯੋਜਨ ਵੱਖ ਵੱਖ ਪਿੰਡਾਂ ‘ਚ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਲੋਕ ਕਲਾਕਾਰ ਪਾਲ ਸਿੰਘ ਸਮਾਓ ਦੇ ਵੱਲੋਂ ਵੀ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ, ਐਂਕਰ ਕਮਾਇਨੀ, ਬਾਪੂ ਬਲਕੌਰ ਸਿੰਘ ਸਿੱਧੂ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ । ਤੀਆਂ ਦੇ ਇਸ ਮੇਲੇ ‘ਚ ਭੈਣਾਂ ਨੇ ਨੱਚ ਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਪਰਿਵਾਰ ਨਾਲ ਮਨਾ ਰਹੇ ਵੈਕੇਸ਼ਨ ਦਾ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ
ਬਾਪੂ ਬਲਕੌਰ ਸਿੰਘ ਵੀ ਪੁੱਜੇ
ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਪੁੱਜੇ ਅਤੇ ਉਨ੍ਹਾਂ ਨੇ ਪਾਲ ਸਿੰਘ ਸਮਾਓਂ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।
ਇਸ ਦੇ ਨਾਲ ਹੀ ਮੇਲੇ ‘ਚ ਪੁੱਜੀਆਂ ਭੈਣਾਂ ਨੂੰ ਮਹਿੰਦੀ ਅਤੇ ਚੂੜੀਆਂ ਚੜਾਉਣ ਦੀ ਵੀ ਰਸਮ ਅਦਾ ਕੀਤੀ ਗਈ ਅਤੇ ਭੈਣਾਂ ਨੇ ਵੀ ਆਪਣੇ ਭਰਾ ਪਾਲ ਸਿੰਘ ਸਮਾਓ ਨੂੰ ਜੁਗ ਜੁਗ ਜਿਓਣ ਦੀਆਂ ਦੁਆਵਾਂ ਦਿੱਤੀਆਂ। ਇਸ ਮੌਕੇ ਕਈ ਭੈਣਾਂ ਭਾਵੁਕ ਵੀ ਹੋ ਗਈਆਂ ।
ਪਾਲ ਸਿੰਘ ਸਮਾਓਂ ਨੇ ਨਿਭਾਇਆ ਭਰਾ ਦਾ ਫਰਜ਼
ਇਸ ਮੌਕੇ ਪਾਲ ਸਿੰਘ ਸਮਾਓਂ ਨੇ ਭਰਾ ਹੋਣ ਦਾ ਫਰਜ਼ ਨਿਭਾਇਆ ਅਤੇ ਮੇਲੇ ‘ਚ ਪੁੱਜੀਆਂ ਭੈਣਾਂ ਨੂੰ ਸੂਟ, ਮਠਿਆਈਆਂ ਅਤੇ ਸੰਧਾਰੇ ਦਾ ਹੋਰ ਸਮਾਨ ਵੀ ਦਿੱਤਾ । ਅਦਾਕਾਰਾ ਨਿਰਮਲ ਰਿਸ਼ੀ ਨੂੰ ਜਦੋਂ ਪਾਲ ਸਿੰਘ ਸਮਾਓਂ ਨੇ ਸੰਧਾਰਾ ਦਿੱਤਾ ਤਾਂ ਉਹ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ।