ਤਰਸੇਮ ਜੱਸੜ ਦਾ ਅੱਜ ਹੈ ਜਨਮ ਦਿਨ, ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ਜੱਸੜ
ਤਰਸੇਮ ਜੱਸੜ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।
ਤਰਸੇਮ ਜੱਸੜ (Tarsem jassar) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਪਰਿਵਾਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਭੈਣਾਂ ਹਨ । ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਨਜ਼ਦੀਕ ਉਨ੍ਹਾਂ ਦਾ ਪਿੰਡ ਹੈ। ਤਰਸੇਮ ਜੱਸੜ ਨੂੰ ਕਾਲਜ ਦੇ ਸਮੇਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਗਾਉਣ ਦੇ ਨਾਲ-ਨਾਲ ਉਹ ਵਧੀਆ ਲੇਖਣੀ ਦੇ ਮਾਲਕ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬਾਂਹ ‘ਚ ਲੱਗੀ ਡਰਿੱਪ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਵੇਖੋ ਕਿਸ ਚੀਜ਼ ਦੀ ਕਮੀ ਕੀਤੀ ਜਾ ਰਹੀ ਪੂਰੀ’
ਗਾਇਕੀ ਤੋਂ ਕੀਤੀ ਸ਼ੁਰੂਆਤ
ਤਰਸੇਮ ਜੱਸੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਕਾਰੀ ਕਰਨ ਦਾ ਵੀ ਮੌਕਾ ਮਿਲਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਅਫਸਰ, ਰੱਬ ਦਾ ਰੇਡੀਓ, ੳ,ਅ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।
ਬਾਗਵਾਨੀ ਦਾ ਸ਼ੌਂਕ
ਗਾਇਕੀ ਅਤੇ ਅਦਾਕਾਰੀ ਤੋਂ ਇਲਾਵਾ ਤਰਸੇਮ ਜੱਸੜ ਬਾਗਵਾਨੀ ਦਾ ਸ਼ੌਂਕ ਰੱਖਦੇ ਹਨ । ਕੁਦਰਤ ਦੇ ਨਜ਼ਦੀਕ ਰਹਿਣਾ ਉਨ੍ਹਾਂ ਨੂੰ ਬੜਾ ਚੰਗਾ ਲੱਗਦਾ ਹੈ । ਆਪਣੇ ਵਿਹਲੇ ਸਮੇਂ ‘ਚ ਉਹ ਆਪਣੇ ਬਗੀਚੇ ‘ਚ ਪੌਦਿਆਂ ਦੀ ਦੇਖਭਾਲ ਤੇ ਸਾਫ਼ ਸਫਾਈ ਦਾ ਕੰਮ ਕਰਨਾ ਪਸੰਦ ਕਰਦੇ ਹਨ । ਤਰਸੇਮ ਜੱਸੜ ਨੂੰ ਸਾਫ਼ ਸਫ਼ਾਈ ਬਹੁਤ ਜ਼ਿਆਦਾ ਪਸੰਦ ਹੈ ਅਤੇ ਆਪਣੀਆਂ ਗੱਡੀਆਂ ਨੂੰ ਵੀ ਉਹ ਚਮਕਾ ਕੇ ਰੱਖਦੇ ਹਨ ।
ਆਪਣੇ ਗੀਤਾਂ ਨੂੰ ਲੈ ਕੇ ਹੋ ਜਾਂਦੇ ਹਨ ਭਾਵੁਕ
ਤਰਸੇਮ ਜੱਸੜ ਆਪਣੇ ਗੀਤਾਂ ਨੂੰ ਲੈ ਕੇ ਬਹੁਤ ਭਾਵੁਕ ਹਨ ਅਤੇ ਕਈ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਕਦੇ ਵੀ ਪੈਸੇ ਲੈ ਕੇ ਗਾਣਾ ਨਹੀਂ ਲਿਖਦੇ।ਜੇ ਕੋਈ ਉਨ੍ਹਾਂ ਨੂੰ ਕਿਸੇ ਵਿਸ਼ੇ ਖ਼ਾਸ ‘ਤੇ ਲਿਖਣ ਲਈ ਆਖੇ ਤਾਂ ਉਹ ਲਿਖ ਨਹੀਂ ਸਕਦੇ ।ਤਰਸੇਮ ਜੱਸੜ ਨੇ ਦੱਸਿਆ ਕਿ ਰੱਬ ਦਾ ਰੇਡੀਓ ਫ਼ਿਲਮ ਲਈ ਜੋ ਗੀਤ ਲਿਖੇ ਉਹ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਹਨ ਜਿਨ੍ਹਾਂ ਨੂੰ ਲੈ ਕੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ