ਐਮੀ ਵਿਰਕ ਅਤੇ ਬਿੰਨੂ ਢਿੱਲੋਂ ਨੇ ਬਣਾਏ ਮਿੱਠੇ ਸਮੋਸੇ, ਵੇਖੋ ਵੀਡੀਓ

ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਅਦਾਕਾਰ ਮਿੱਠੇ ਸਮੋਸੇ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਅਦਾਕਾਰ ਜਲੇਬੀਆਂ ਵਾਲੀ ਚਾਸ਼ਨੀ ‘ਚ ਸਮੋਸੇ ਤਲਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder October 12th 2023 12:25 PM

ਐਮੀ ਵਿਰਕ(Ammy Virk) ਅਤੇ ਬਿੰਨੂ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਅਦਾਕਾਰ ਮਿੱਠੇ ਸਮੋਸੇ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਅਦਾਕਾਰ ਜਲੇਬੀਆਂ ਵਾਲੀ ਚਾਸ਼ਨੀ ‘ਚ ਸਮੋਸੇ ਤਲਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 


ਹੋਰ ਪੜ੍ਹੋ : 
ਸੁੱਖ ਜੌਹਲ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਵਿਆਹ ਦੇ ਗਾਏ ਜਾ ਰਹੇ ਗੀਤ

ਹਾਲ ਹੀ ‘ਚ ਦੋਵਾਂ ਕਲਾਕਾਰਾਂ ਦੀ ਆਈ ਫ਼ਿਲਮ 

ਬਿੰਨੂ ਢਿੱਲੋਂ ਅਤੇ ਐਮੀ ਵਿਰਕ ਦੀ ਹਾਲ ਹੀ ‘ਚ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਰਿਲੀਜ਼ ਹੋਈ ਹੈ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਫ਼ਿਲਮ ‘ਚ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਜਸਵਿੰਦਰ ਭੱਲਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਐਮੀ ਵਿਰਕ ਅਤੇ ਬਿੰਨੂ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ । ਬਿੰਨੂ ਢਿੱਲੋਂ ਤਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ ਅਤੇ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ।


ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਵਿਲੇਨ ਦਾ ਕਿਰਦਾਰ ਨਿਭਾਉਣਾ ਹੋਵੇ, ਰੋਮਾਂਟਿਕ ਹੋਵੇ ਜਾਂ ਫਿਰ ਹਲਕੇ ਫੁਲਕੇ ਕਾਮਿਕ ਕਿਰਦਾਰ ਨਿਭਾਉਣੇ ਹੋਣ । ਪਰ ਅਸਲ ‘ਚ ਉਹ ਜ਼ਿਆਦਾ ਖੁਸ਼ ਉਦੋਂ ਹੀ ਹੁੰਦੇ ਹਨ ਜਦੋਂ ਉਹ ਨੈਗਟਿਵ ਕਿਰਦਾਰ ਨਿਭਾਉਂਦੇ ਹਨ । ਪਰ ਦਰਸ਼ਕਾਂ ਨੂੰ ਉਨ੍ਹਾਂ ਦੇ ਵੱਲੋਂ ਨਿਭਾਏ ਜਾਣ ਵਾਲੇ ਕਾਮੇਡੀ ਕਿਰਦਾਰ ਹੀ ਜ਼ਿਆਦਾ ਪਸੰਦ ਆਉਂਦੇ ਹਨ । 

View this post on Instagram

A post shared by Ammy virk (@ammyvirk)





Related Post