ਸੁਰਿੰਦਰ ਸ਼ਿੰਦਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ, ਦੱਸਿਆ ਚਮਕੀਲਾ ਨਾਲ ਪਹਿਲੀ ਮੁਲਾਕਾਤ ਦਾ ਕਿੱਸਾ
ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬੇਸ਼ਕ ਇਸ ਦੁਨੀਆਂ 'ਚ ਨਹੀਂ ਹਨ,ਪਰ ਹਾਲ ਹੀ 'ਚ ਉਨ੍ਹਾਂ ਦੀ ਜ਼ਿੰਦਗੀ ਉੱਤੇ ਬਣੀ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੁਰਿੰਦਰ ਸ਼ਿੰਦਾ ਤੇ ਚਮਕੀਲਾ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਤੇ ਕਿਸ ਨੇ ਕਰਵਾਈ ਸੀ।
Surinder Shinda old video Viral : ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬੇਸ਼ਕ ਇਸ ਦੁਨੀਆਂ 'ਚ ਨਹੀਂ ਹਨ,ਪਰ ਹਾਲ ਹੀ 'ਚ ਉਨ੍ਹਾਂ ਦੀ ਜ਼ਿੰਦਗੀ ਉੱਤੇ ਬਣੀ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਫੈਨਜ਼ ਚਮਕੀਲਾ ਦੀ ਨਿੱਜ਼ੀ ਜ਼ਿੰਦਗੀ ਬਾਰੇ ਜਾਨਣ ਲਈ ਵੀ ਕਾਫੀ ਉਤਸ਼ਾਹਿਤ ਹਨ।
ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫੈਨਜ਼ ਲਈ ਕਾਫੀ ਖਾਸ ਹੈ, ਕਿਉਂਕਿ ਇਸ ਵੀਡੀਓ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੁਰਿੰਦਰ ਸ਼ਿੰਦਾ ਤੇ ਚਮਕੀਲਾ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਤੇ ਕਿਸ ਨੇ ਕਰਵਾਈ ਸੀ।
ਸੁਰਿੰਦਰ ਸ਼ਿੰਦਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਸੁਰਿੰਦਰ ਸ਼ਿੰਦਾ ਚਮਕੀਲਾ ਦੀ ਬਰਸੀ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਰਿੰਦਰ ਸ਼ਿੰਦਾ ਸਟੇਜ਼ ਉੱਤੇ ਮਾਈਕ ਫੜ ਕੇ ਖੜੇ ਨਜ਼ਰ ਆ ਰਹੇ ਹਨ ਤੇ ਉਹ ਕਹਿੰਦੇ ਹਨ ਕਿ ਜਿਹਨੇ ਮੈਨੂੰ ਪਹਿਲੀ ਵਾਰ ਚਮਕੀਲਾ ਨਾਲ ਮਿਲਵਾਇਆ ਸੀ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਸਟੇਜ਼ ਉੱਤੇ ਲਿਆਂਦਾ ਜਾਵੇ ।
ਇਸ ਵੀਡੀਓ ਦੇ ਵਿੱਚ ਸੁਰਿੰਦਰ ਸ਼ਿੰਦਾ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਉਨ੍ਹਾਂ ਨੂੰ ਅਤੇ ਚਮਕੀਲਾ ਨੂ ਮਿਲਵਾਉਣ ਵਾਲੇ ਚਮਕੀਲਾ ਦੇ ਕਰੀਬੀ ਦੋਸਤ ਅਤੇ ਢੋਲਕ ਕੇਸਰ ਸਿੰਘ ਟਿੱਕੀ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਹਨ। ਇਸ ਦੌਰਾਨ ਟਿੱਕੀ ਦੱਸਦਾ ਹੈ ਕਿ 26 ਜਨਵਰੀ 1978 ਨੂੰ ਦੇਰ ਰਾਤ ਸੁਰਿੰਦਰ ਸ਼ਿੰਦਾ ਤੇ ਬੀਬਾ ਸੋਨੀਆ ਦਾ ਪ੍ਰੋਗਰਾਮ ਮਗਰੋਂ ਦੇਰ ਰਾਤ ਮਿਲਿਆ ਸੀ। ਚਮਕੀਲੇ ਨੇ ਉਸ ਨੂੰ ਕਿਹਾ ਕਿ ਮੈਨੂੰ ਸੁਰਿੰਦਰ ਸ਼ਿੰਦਾ ਨਾਲ ਮਿਲਵਾ ਦਵੋ।
ਹੋਰ ਪੜ੍ਹੋ : ਤਮੰਨਾ ਭਾਟੀਆ ਦੇ ਖਿਲਾਫ ਮਹਾਰਾਸ਼ਟਰ ਸਾਈਬਰ ਸੈਲ ਨੇ ਸਮਨ ਕੀਤਾ ਜਾਰੀ, ਜਾਣੋ ਕਿਉਂ
ਸੁਰਿੰਦਰ ਸ਼ਿੰਦਾ ਦੀ ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ ਤੇ ਮੁੜ ਇੱਕ ਵਾਰ ਫਿਰ ਤੋਂ ਦੋਹਾਂ ਗਾਇਕਾਂ ਨੂੰ ਯਾਦ ਕਰ ਰਿਹਾ ਹੈ। ਅਮਰ ਸਿੰਘ ਚਮਕੀਲਾ ਅਤੇ ਸੁਰਿੰਦਰ ਸ਼ਿੰਦਾ ਸਭ ਤੋਂ ਮਸ਼ਹੂਰ ਪੰਜਾਬੀ ਕਲਾਕਾਰ ਰਹੇ ਹਨ। ਇਹ ਦੋਵੇਂ ਪੰਜਾਬੀ ਸੰਗੀਤ ਦੇ ਸੁਨਹਿਰੀ ਦੌਰ ਦੇ ਮਹਾਨ ਗਾਇਕ ਮੰਨੇ ਜਾਂਦੇ ਹਨ।