ਸੁਰਭੀ ਜਯੋਤੀ ਨੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀ, ਵੇਖੋ ਤਸਵੀਰਾਂ

By  Pushp Raj February 3rd 2024 06:25 PM

Surbhi Jyoti pics: ਟੀਵੀ ਦੇ ਮਸ਼ਹੂਰ ਸੀਰੀਅਲ 'ਕਬੂਲ ਹੈ' (Qubool Hai) ਵਿੱਚ ਜ਼ੋਇਆ ਫਾਰੂਕੀ ਦੀ ਭੂਮਿਕਾ ਤੋਂ ਬਾਅਦ ਪ੍ਰਸਿੱਧੀ ਦਾ ਹਾਸਿਲ ਕਰਨ ਵਾਲੀ ਅਦਾਕਾਰਾ ਸੁਰਭੀ ਜਯੋਤੀ (Surbhi Jyoti) ਜਲਦ ਹੀ ਮੁੜ ਪੰਜਾਬੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਸੁਰਭੀ ਜਯੋਤੀ ਜਲਦ ਹੀ ਗੁਰਨਾਮ ਭੁੱਲਰ (Gurnam Bhullar) ਨਾਲ ਫਿਲਮ ਖਿਡਾਰੀ 'ਚ ਨਜ਼ਰ ਆਵੇਗੀ। 


ਅਦਾਕਾਰੀ ਦੇ ਨਾਲ -ਨਾਲ ਸੁਰਭੀ ਜਯੋਤੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ  ਸਾਂਝੀ ਕਰਦੀ ਰਹਿੰਦੀ ਹੈ। 

View this post on Instagram

A post shared by Surbhi Jyoti (@surbhijyoti)

 

ਸੁਰਭੀ ਜਯੋਤੀ ਨੇ ਸਾਂਝੀ ਕੀਤੀਆਂ ਨਵੀਆਂ ਤਸਵੀਰਾਂ


ਹਾਲ ਹੀ ਵਿੱਚ ਸੁਰਭੀ ਜਯੋਤੀ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਸੁਰਭੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਮਹਿੰਦੀ ਕਲਰ ਦਾ ਸੂਟ ਪਹਿਨੀਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਮਿਨੀਅਮ ਮੇਅਪਕ ਦੇ ਨਾਲ ਆਪਣੇ ਲੁੱਕ ਨਾਲ ਕੰਪਲੀਟ ਕੀਤਾ ਹੈ।


ਫੈਨਜ਼ ਸੁਰਭੀ ਜੋਯਤੀ ਦੇ ਸਿੰਪਲ ਤੇ ਕਿਊਟ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਅਦਾਕਾਰਾ ਦੇ ਸਾਦਗੀ ਭਰੇ ਦੇ ਅੰਦਾਜ਼ ਦੀ ਕਾਫੀ ਤਾਰੀਫ ਕਰ ਰਹੇ ਹਨ।

ਸੁਰਭੀ ਜਯੋਤੀ ਦਾ ਵਰਕ ਫਰੰਟ


ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਨਾਲ ਸਬੰਧਤ ਅਦਾਕਾਰਾ ਸੁਰਭੀ ਜਯੋਤੀ ਦੇ ਅਦਾਕਾਰੀ ਕਰੀਅਰ ਵੱਲ ਝਾਤ ਮਾਰੀਏ ਤਾਂ ਉਨਾਂ ਅਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2010 ਵਿੱਚ ਆਈ ਅਤੇ ਪੰਜਾਬੀ ਸਿਨੇਮਾ ਦੇ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਅਮਰਿੰਦਰ ਗਿੱਲ ਸਟਾਰਰ ਪੰਜਾਬੀ ਫਿਲਮ 'ਇੱਕ ਕੁੜੀ ਪੰਜਾਬ ਦੀ' ਨਾਲ ਕੀਤੀ।


ਇਸ ਤੋਂ ਬਾਅਦ ਸੁਰਭੀ ਜਯੋਤੀ ਨੇ ਰਵਿੰਦਰ ਗਰੇਵਾਲ ਨਾਲ 'ਰੌਲਾ ਪੈ ਗਿਆ', 'ਮੁੰਡੇ ਪਟਿਆਲੇ ਦੇ' ਆਦਿ ਜਿਹੀਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕੀਤੇ, ਜਿੰਨਾਂ ਨਾਲ ਮਿਲੀ ਸਫਲਤਾ ਅਤੇ ਸਲਾਹੁਤਾ ਨੇ ਉਨਾਂ ਨੂੰ ਬਾਲੀਵੁੱਡ ਦੀਆਂ ਬਰੂਹਾਂ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਨਾਉਣ ਵਾਲੀ ਸੁਰਭੀ ਜਯੋਤੀ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ  'ਨਾਗਿਨ 3' ਵਿੱਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਵੱਲੋਂ ਨਿਭਾਏ ਗਏ  ਕਿਰਦਾਰ ਨੂੰ ਲੈ ਕੇ ਕਾਫ਼ੀ ਪਸੰਦ ਕੀਤਾ ਗਿਆ ਹੈ। 

View this post on Instagram

A post shared by Surbhi Jyoti (@surbhijyoti)



ਹੋਰ ਪੜ੍ਹੋ: ਜ਼ਿੰਦਾ ਹੈ ਪੂਨਮ ਪਾਂਡੇ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਦੱਸਿਆ ਕਿਉਂ ਫੈਲਾਈ ਸੀ ਮੌਤ ਦੀ ਖ਼ਬਰ

ਜਲਦ ਹੀ ਸੁਰਭੀ ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਨਾਲ ਫਿਲਮ ਖਿਡਾਰੀ ਵਿੱਚ ਲੀਡ ਰੋਲ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਹ ਫਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇ ਫੈਨਜ਼ ਅਦਾਕਾਰਾ ਨੂੰ ਮੁੜ ਵੱਡੇ ਪਰਦੇ ਉੱਤੇ ਵੇਖਣਾ ਲਈ ਉਤਸ਼ਾਹਿਤ ਹਨ। 

Related Post